ਮੋਗਾ, ਮੀਡੀਆ ਬਿਊਰੋ:
ਮੋਗਾ ਨੇੜਲੇ ਪਿੰਡ ਰਾਮੂੰਵਾਲਾ ਦੇ ਇਕ ਨੌਜਵਾਨ ਕਿਸਾਨ ਨੇ ਅੱਜ ਸਵੇਰੇ ਆਪਣੇ ਦੋ ਬੱਚਿਆਂ ਦੇ ਸਿਰ ‘ਤੇ ਹਥੌੜੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਛੱਡ ਆਪ ਪਿੰਡ ਦੇ ਬਿਜਲੀ ਘਰ ਜਾ ਕੇ ਕੀਤੀ ਆਤਮਹੱਤਿਆ।
ਇਸ ਸਬੰਧੀ ਪਿੰਡ ਦੇ ਸਰਪੰਚ ਬਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਕਿਸਾਨ ਲਾਲੀ ਸਿੰਘ ਜੋ ਕਰਜੇ ਤੋਂ ਪਰੇਸ਼ਾਨ ਰਹਿੰਦਾ ਸੀ ਨੇ ਸਵੇਰੇ ਘਰ ਵਿਚ ਆਪਣੀ ਪਤਨੀ ਨੂੰ ਚਾਹ ਬਨਾਉਣ ਦਾ ਆਖ ਕਿ ਆਪਣੇ ਦੋ ਲੜਕਿਆਂ 6 ਤੇ 8 ਸਾਲ ਦੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਸਿਰ ‘ਤੇ ਹਥੌੜੇ ਨਾਲ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤੇ। ਬਾਅਦ ਵਿਚ ਕਿਸਾਨ ਨੇ ਬਿਜਲੀ ਘਰ ਜਾ ਕਿ ਖੁਦਕੁਸ਼ੀ ਕਰ ਲਈ। ਸਰਪੰਚ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਬੱਚਿਆਂ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਹੈ ਜਿੱਥੇ ਬੱਚਿਆਂ ਦੀ ਹਾਲਤ ਅਤਿ ਨਾਜੁਕ ਬਣੀ ਹੋਈ ਹੈ।