ਗੁਰਦਾਸਪੁਰ, ਮੀਡੀਆ ਬਿਊਰੋ: ਗੁਰਦਾਸਪੁਰ ਦੇ ਉੱਘੇ ਤੇ ਦਰਵੇਸ਼ ਸਿਆਸਤਦਾਨ ਹਰਬੰਸ ਸਿੰਘ ਘੁੰਮਣ ਸਾਬਕਾ ਐੱਮ ਐਲ ਐਮ, ਸਾਬਕਾ ਚੇਅਰਮੈਨ, ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕੁਝ ਦਿਨਾਂ ਤੋਂ ਹਰਤੇਜ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਡਾਕਟਰ ਮੁਤਾਬਕ ਵਡੇਰੀ ਉਮਰ ਕਰਕੇ ਭਾਵੇਂ ਉਨ੍ਹਾਂ ਦੇ ਸਾਰੇ ਅੰਗ ਕੰਮ ਕਰ ਰਹੇ ਹਨ ਪਰ ਬਿਰਧ ਹੋਣ ਕਾਰਨ ਹਾਲਾਤ ਚਿੰਤਾ ਵਾਲੇ ਹਨ। ਘੁੰਮਣ ਲੰਮਾ ਸਿੱਖ ਸਿਆਸਤ ਦੇ ਦਿਮਾਗ ਦੇ ਤੌਰ ‘ਤੇ ਵਿਚਰਦੇ ਰਹੇ। ਮਾਸਟਰ ਤਾਰਾ ਸਿੰਘ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਰਨਾਲਾ ਬਾਦਲ ਦੇ ਸਮਕਾਲੀ ਹੋਣ ਕਾਰਨ ਹਰ ਪੰਥਕ ਮਸਲਿਆਂ ਤੇ ਮੋਰਚੇ ਵਿੱਚ ਹਿੱਸਾ ਲਿਆ।
ਉਨ੍ਹਾਂ ਦੇ ਵੱਡੇ ਬੇਟੇ ਜਸਬੀਰ ਸਿੰਘ ਘੁੰਮਣ ਜਨ ਸਕੱਤਰ ਨੂੰ ਵੱਖ-ਵੱਖ ਆਗੂਆਂ ਵੱਲੋਂ ਟੈਲੀਫੋਨ ‘ਤੇ ਹਾਲਚਾਲ ਪੁੱਛਿਆ ਜਾ ਰਿਹਾ ਹੈ। ਬਹੁਤ ਸਾਰੇ ਰਿਸ਼ਤੇਦਾਰ, ਸੱਜਣ-ਮਿੱਤਰ ਨਿੱਜੀ ਤੌਰ ‘ਤੇ ਮਿਲ ਕੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਯਾਨੀ 2 ਫਰਵਰੀ ਨੂੰ ਉਨ੍ਹਾਂ ਦਾ ਜਨਮਦਿਨ ਹੈ ਤੇ ਉਹ 99 ਸਾਲਾਂ ਦੇ ਹੋ ਜਾਣਗੇ।