ਪਾਪਾ ਵਾਪਸ ਆ ਜਾਓ, ਮੇਰਾ Birthday ਕੇਕ ਕੌਣ ਕਟਵਾਏਗਾ? 9 ਦਿਨਾਂ ਤੋਂ ਛੱਤ ‘ਤੇ ਬੈਠੇ ਕੱਚੇ ਅਧਿਆਪਕਾਂ ਦੇ ਪਰਿਵਾਰ ਮੁਸ਼ਕਲਾਂ ‘ਚ ਘਿਰੇ

ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ‘ਚ ਸਥਾਨਕ ਅਧਿਆਪਕ ਦੇ ਤੌਰ ‘ਤੇ ਨਿਯੁਕਤੀ ਲਈ ਸੰਘਰਸ਼ ਕਰ ਰਹੇ ਕੁਲਬਿੰਦਰ ਸਿੰਘ ਦੇ ਬੇਟੇ ਦਾ ਵੀਰਵਾਰ ਨੂੰ ਜਨਮ ਦਿਨ ਸੀ। ਬੇਟੇ ਦਾ ਫੋਨ ਆਇਆ। ਕਿਹਾ- ਪਾਪਾ ਆ ਜਾਓ, ਅੱਜ ਮੇਰਾ ਜਨਮ ਦਿਨ ਹੈ, ਕੇਕ ਕੌਣ ਕਟਵਾਏਗਾ। ਇੰਨਾ ਸੁਣਦੇ ਹੀ ਕੁਲਬਿੰਦਰ ਦੀਆਂ ਅੱਖਾਂ ‘ਚ ਹੁੰਝੂ ਆ ਗਏ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਦੀ ਛੱਤ ‘ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੈਠੇ ਸੱਤ ਅਧਿਆਪਕਾਂ ਨੂੰ ਵੀਰਵਾਰ ਨੂੰ 9 ਦਿਨ ਹੋ ਗਏ।

ਕੁਲਬਿੰਦਰ ਵੀ ਉਨ੍ਹਾਂ ‘ਚੋਂ ਇਕ ਹਨ। ਕੁਲਬਿੰਦਰ ਕੁਝ ਸਮੇਂ ਲਈ ਉਦਾਸ ਹੋਏ ਫਿਰ ਅੱਖਾਂ ‘ਚੋਂ ਹੰਝੂ ਆ ਗਏ। ਫਿਰ ਕੁਲਬਿੰਦਰ ਦੇ ਸਾਥੀਆਂ ਨੇ ਉਸ ਨੂੰ ਸੰਭਾਲਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਕੁਲਬਿੰਦਰ ਦੇ ਇਕ ਦੋਸਤ ਆਗੂ ਦਬਿੰਦਰ ਪਾਲ ਦੀ ਪਤਨੀ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ।

ਉਹ ਗਰਭਵਤੀ ਸੀ ਜਿਨ੍ਹਾਂ ਨੇ ਪ੍ਰੀ ਮੈਚਿਓਰ ਬੇਬੀ ਨੂੰ ਜਨਮ ਦਿੱਤਾ ਪਰ ਦਬਿੰਦਰ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੇਖਣ ਨਹੀਂ ਜਾਣਗੇ। ਬਲਕਿ ਪੰਜਾਬ ਸਰਕਾਰ ਤੋਂ ਆਪਣੇ ਹੱਕ ਲਈ ਲੜਨਗੇ। ਵੀਰਵਾਰ ਨੂੰ ਐੱਸਐੱਸਪੀ ਸਤਿੰਦਰ ਸਿੰਘ ਤੋਂ ਇਜਾਜ਼ਤ ਲੈ ਕੇ ਕੁਝ ਆਗੂ ਆਪਣੇ ਸਾਥੀਆਂ ਨੂੰ ਮਿਲਣ ਲਈ ਛੱਤ ‘ਤੇ ਗਏ। ਅਧਿਆਪਕ ਆਗੂ ਅਜਮੇਰ ਸਿੰਘ ਔਲਖ ਨੇ ਕਿਹਾ ਕਿ ਪਿਛਲੇ 9 ਦਿਨਾਂ ਦੀ ਥਕਾਣ ਤੇ ਪਰੇਸ਼ਾਨੀ ਚਿਹਰੇ ‘ਤੇ ਸਾਫ਼ ਦੇਖਣ ਨੂੰ ਮਿਲ ਰਹੀ ਹੈ ਪਰ ਉਨ੍ਹਾਂ ਦੇ ਹੌਸਲੇ ਬੁਲੰਦ ਹਨ।

Share This :

Leave a Reply