ਡੇਰਾ ਬਾਬਾ ਨਾਨਕ (ਮੀਡੀਆ ਬਿਊਰੋ) ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦੇਹੜ ਦੇ ਕਾਂਗਰਸੀ ਆਗੂ ਤੇ ਮੌਜ਼ਦਾ ਸਰਪੰਚ ਹਰਵਿੰਦਰ ਸਿੰਘ ‘ਤੇ ਐਤਵਾਰ ਸ਼ਾਮ ਨੂੰ ਗੋਲ਼ੀ ਕਾਰਨ ਜਿੱਥੇ ਰਵਿੰਦਰ ਸਿੰਘ ਗੰਭੀਰ ਫੱਟੜ ਹੋ ਗਿਆ ਉਥੇ ਉਸ ਦਾ ਹੋਣਹਾਰ ਭਤੀਜੇ ਦਿਲਪ੍ਰੀਤ ਸਿੰਘ ਦੀਪੂ ਦੀ ਮੌਕੇ ‘ਤੇ ਮੌਤ ਹੋ ਗਈ । ਗੋਲ਼ੀਆਂ ਦੀਆਂ ਆਵਾਜ਼ਾਂ ਸੁਣਨ ਤੋਂ ਬਾਅਦ ਪਿੰਡ ਦੇਰ ਫੱਤੂਪੁਰ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ ਅਤੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪਤਾ ਲੱਗਾ ਹੈ ਕਿ ਕਾਂਗਰਸੀ ਆਗੂ ਤੇ ਸਰਪੰਚ ਹਰਵਿੰਦਰ ਸਿੰਘ ਆਪਣੇ ਭਤੀਜੇ ਸਮੇਤ ਪਿੰਡ ਦੇਹੜਦੇ ਮਸੀਹ ਭਾਈਚਾਰੇ ਦੇ ਮੁਹੱਲੇ ਵਿੱਚ ਕਿਸੇ ਰਾਜ਼ੀਨਾਮੇ ਦੇ ਸੰਬੰਧ ਵਿਚ ਗਿਆ ਹੋਇਆ ਸੀ ਕਿ ਇਸ ਦੌਰਾਨ ਕੀਤੀ ਗਈ ਗੋਲੀਬਾਰੀ ਦੌਰਾਨ ਹਰਮਿੰਦਰ ਸਿੰਘ ਦੀਆਂ ਲੱਤਾਂ ਅਤੇ ਧੌਣ ਵਿਚ ਗੋਲੀਆਂ ਲੱਗੀਆਂ ਜਦਕਿ ਉਸ ਦੇ ਭਤੀਜੇ ਦਿਲਪ੍ਰੀਤ ਸਿੰਘ ਦੇ ਮੱਥੇ ਵਿੱਚ ਗੋਲੀ ਵੱਜੀ ਜਿਸ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਵੀ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੇ ਪਿਤਾ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਚੁੱਕੀ ਸੀ। ਇਸ ਸਬੰਧੀ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸਐਚਓ ਅਨਿਲ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਗੰਭੀਰ ਫੱਟਡ਼ ਹੈ ਜਦ ਕਿ ਉਸ ਦੇ ਭਤੀਜੇ ਦੀ ਮੌਤ ਹੋ ਚੁੱਕੀ ਹੈ। ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੋਲੀ ਚੱਲਣ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਮਿ੍ਤਕ ਦਿਲਪ੍ਰੀਤ ਸਿੰਘ ਇੱਕ ਬੇਟੀ ਤੇ ਇੱਕ ਬੇਟੇ ਦਾ ਪਿਤਾ ਸੀ ਅਤੇ ਉਹ ਗਲੀ ਕਪੂਰਾ ਗੁਰਦੁਆਰਾ ਪਿੱਪਲਾਂ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹਿੰਦਾ ਸੀ। ਇਸ ਸਬੰਧੀ ਮਿ੍ਤਕ ਦਿਲਪ੍ਰੀਤ ਦੇ ਗਵਾਂਢੀ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਆਗੂ ਹਰਦੀਪ ਦੁੱਗਲ ਨੇ ਦੱਸਿਆ ਕਿ ਦਿਲਪ੍ਰੀਤ ਚੰਗਾ ਕਾਰੋਬਾਰੀ ਅਤੇ ਹੋਣਹਾਰ ਨੌਜਵਾਨ ਸੀ।