ਬਟਾਲਾ, ਮੀਡੀਆ ਬਿਊਰੋ:
ਕੋਰੋਨਾ ਦੀ ਤੀਜੀ ਲਹਿਰ ਦਾ ਜ਼ੋਰ ਵੱਧਦਾ ਜਾ ਰਿਹਾ ਹੈ ਅਤੇ ਹਰ ਰੋਜ਼ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਬਟਾਲਾ ਦੇ ਐੱਸਐੱਸਪੀ ਗੌਰਵ ਤੂਰਾ ਤੇ ਐੱਸਪੀ (ਹੈੱਡਕੁਆਰਟਰ) ਗੁਰਪ੍ਰੀਤ ਸਿੰਘ ਗਿੱਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਐੱਸਪੀ (ਹੈੱਡਕੁਆਰਟਰ) ਗੁਰਪ੍ਰੀਤ ਸਿੰਘ ਗਿੱਲ ਨੇ ਕੀਤੀ ਹੈ। ਦੋਵੇਂ ਪੁਲਿਸ ਅਧਿਕਾਰੀ ਇਕਾਂਤਵਾਸ ਹੋ ਗਏ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਟਾਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕੁਝ ਦਿਨ ਪਹਿਲਾਂ ਹੀ ਬਟਾਲਾ ਦੇ ਐੱਸਐੱਸਪੀ ਵਜੋਂ ਅਹੁਦਾ ਸੰਭਾਲਿਆ ਸੀ। ਦੋਵੇਂ ਪੁਲਿਸ ਅਧਿਕਾਰੀਆਂ ਦੇ ਸੰਪਰਕ ’ਚ ਆਉਣ ਵਾਲਿਆਂ ਦੇ ਵੀ ਆਉਂਦੇ ਦਿਨਾਂ ’ਚ ਕੋਰੋਨਾ ਸਬੰਧੀ ਟੈਸਟ ਕਰਵਾਏ ਜਾ ਰਹੇ ਹਨ। ਬਟਾਲਾ ਪੁਲਿਸ ਦੇ ਐੱਸਐੱਸਪੀ ਤੇ ਐੱਸਪੀ ਹੈੱਡਕੁਆਰਟਰ ਦਾ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਆਮ ਪਬਲਿਕ ਮੀਟਿੰਗਾਂ ਰੋਕੀਆਂ ਗਈਆਂ ਹਨ। ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਐੱਸਐੱਸਪੀ ਦਫ਼ਤਰ ’ਚ ਕੋਰੋਨਾ ਦੇ ਹੋਰ ਵੀ ਕੇਸਾਂ ਦੀ ਗਿਣਤੀ ਸਾਹਮਣੇ ਆ ਸਕਦੀ ਹੈ।