Corona Update : ਪੰਜਾਬ ’ਚ ਬੁਰੀ ਤਰ੍ਹਾਂ ਫੈਲਿਆ ਕੋਰੋਨਾ ਵਾਇਰਸ, ਪਟਿਆਲਾ ’ਚ 687 ਅਤੇ ਲੁਧਿਆਣਾ ’ਚ 330 ਮਾਮਲੇ ਆਏ ਸਾਹਮਣੇ, ਜਾਣੋ ਹੋਰ ਸ਼ਹਿਰਾਂ ਦਾ ਹਾਲ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਬੁਰੀ ਤਰ੍ਹਾਂ ਫੈਲ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ’ਚ ਨਵੇਂ ਕੇਸ ਮਿਲ ਰਹੇ ਹਨ। ਲੁਧਿਆਣਾ ’ਚ ਸੱਤ ਮਹੀਨਿਆਂ ਬਾਅਦ ਇਕ ਦਿਨ ’ਚ ਕੋਰੋਨਾ ਦੇ 330 ਪਾਜ਼ੇਟਿਵ ਮਾਮਲੇ ਆਏ ਹਨ। ਇਸ ਤੋਂਪ ਹਿਲਾਂ 30 ਮਈ 2021 ਨੂੰ ਇਕ ਦਿਨ ’ਚ 335 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਨ੍ਹਾਂ ’ਚੋਂ 298 ਜ਼ਿਲ੍ਹਾ ਲੁਧਿਆਣਾ ਦੇ ਸਨ। ਵੀਰਵਾਰ ਨੂੰ ਮਿਲੇ 330 ਸੈਂਪਲਾਂ ’ਚੋਂ 292 ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਰਹੇ ਜਦੋਂਕਿ 38 ਦੂਜੇ ਜ਼ਿਲ੍ਹਿਆਂ ਤੋਂ ਹਨ। ਇਸ ਦਿਨ ਕੋਰੋਨਾ ਨਾਲ ਦੋ ਮੌਤਾਂ ਵੀ ਹੋਈਆਂ ਹਨ। ਇਨ੍ਹਾਂ ’ਚੋਂ ਇਕ ਜ਼ਿਲ੍ਹਾ ਪਟਿਆਲਾ ਅਤੇ ਇਕ ਲੁਧਿਆਣਾ ਤੋਂ ਹੈ। ਲੁਧਿਆਣਾ ’ਚ 42 ਸਾਲਾ ਪੁਰਸ਼ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜੋ ਡੀਐੱਮਸੀ ’ਚ ਦਾਖਲ ਸੀ। ਤਾਜ਼ਾ ਮਾਮਲਿਆਂ ਨਾਲ ਜ਼ਿਲ੍ਹਾ ਲੁਧਿਆਣਾ ’ਓ ਕੋਰੋਨਾ ਮਾਮਲਿਆਂ ਦੀ ਗਿਣਤੀ 88539 ਤਕ ਪਹੁੰਚ ਗਈ ਹੈ ਅਤੇ ਕੋਰੋਨਾ ਨਾਲ 2120 ਮੌਤਾਂ ਵੀ ਹੋ ਚੁੱਕੀਆਂ ਹਨ।

ਕੈਨੇਡਾ ਤੋਂ ਪਰਤਿਆ ਇਕ ਯਾਤਰੀ ਵੀ ਇਨਫੈਕਟਿਡ

ਵੀਰਵਾਰ ਆਏ ਇਨਫੈਕਟਿਡਾਂ ’ਚ ਇਕ ਕੌਮਾਂਤਰੀ ਮੁਸਾਫ਼ਰ ਵੀ ਰਿਹਾ ਜੋ ਕੈਨੇਡਾ ਤੋਂ ਪਰਤਿਆ ਹੈ। ਉਥੇ, ਵੀਹ ਅਜਿਹੇ ਲੋਕ ਵੀ ਰਹੇ ਜੋ ਪਾਜ਼ੇਟਿਵ ਵਿਅਕਤੀਟਾਂ ਦੇ ਸੰਪਰਕ ’ਚ ਆਏ ਹਨ। 14 ਹੈਲਥ ਕੇਅਰ ਵਰਕਰ ਵੀ ਕੋਰੋਨਾ ਦੀ ਲਪੇਟ ’ਚ ਆਏ ਹਨ।

ਸਰਗਰਮ ਮਾਮਲੇ ਪਹੁੰਚੇ 776

ਜ਼ਿਲ੍ਹਾ ਲੁਧਿਆਣਾ ’ਚ ਵਰਤਮਾਨ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 776 ਤਕ ਪਹੁੰਚ ਗਈ ਹੈ, ਜਿਨ੍ਹਾਂ ’ਚ ਹੋਮ ਆਈਸੋਲੇਸ਼ਨ ’ਚ 750 ਲੋਕ ਹਨ, ਜਦੋਂਕਿ ਸਰਕਾਰੀ ਹਸਪਤਾਲਾਂ ’ਚ ਚਾਰ ਅਤੇ ਨਿੱਜੀ ਹਪਸਤਾਲਾਂ ’ਚ 22 ਇਨਫੈਕਟਿਡ ਇਲਾਜ ਕਰਵਾ ਰਹੇ ਹਨ। ਵੈਂਟੀਲੇਟਰ ’ਤੇ ਇਸ ਸਮੇਂ ਇਕ ਮਰੀਜ਼ ਹੈ, ਜੋ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹੈ। ਵੀਰਵਾਰ 3360 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ ’ਚੋੀ 2313 ਆਰਟੀਪੀਸੀਆਰ ਸੈਂਪਲ ਰਹੇ।

ਬਠਿੰਡਾ ਸੈਂਟਰਲ ਯੂਨੀਵਰਸਿਟੀ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ

ਬਠਿੰਡਾ : ਕੋਰੋਨਾ ਦੀ ਤੀਜੀ ਲਹਿਰ ਨੇ ਦੇਸ਼ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਤਕ ਬਠਿੰਡਾ ਫ਼ੌਜੀ ਛਾਉਣੀ ’ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲਣ ਤੋਂ ਬਾਅਦ ਕੋਰੋਨਾ ਵਾਇਰਸ ਬਠਿੰਡਾ ਦੇ ਪਿੰਡ ਘੁੱਦਾ ਸਥਿਤ ਸੈਂਟਰਲ ਯੂਨੀਵਰਸਿਟੀ ’ਚ ਪਹੁੰਚ ਗਿਆ ਹੈ। ਵੀਰਵਾਰ ਨੂੰ ਯੂਨੀਵਰਸਿਟੀ ਦੇ 13 ਵਿਦਿਆਰਥੀ ਇਕੱਠੇ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ’ਚ ਭਾਜੜ ਮੱਚ ਗਈ। ਪਾਜ਼ੇਟਿਵ ਮਿਲੇ ਸਾਰੇ 13 ਵਿਦਿਆਰਥੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਵਿਦਿਆਰਥੀਆਂ ਤੇ ਸਟਾਫ ਨੂੰ ਵੀ ਆਪਣੇ ਕੋਰੋਨਾ ਟੈਸਟ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਸੈਂਟਰਲ ਯੂਨੀਵਰਸਿਟੀ ਤੋਂ 13 ਵਿਦਿਆਰਥੀ ਪਾਜ਼ੇਟਿਵ ਮਿਲਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਉਸ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ’ਚ ਸਰਗਰਮ ਮਾਮਲਿਆਂ ਦੀ ਗਿਣਤੀ 160 ਤੋਂ ਉਪਰ ਪਹੁੰਚ ਗਈ ਹੈ।

ਪਟਿਆਲਾ ’ਚ 687 ਕੋਵਿਡ ਪਾਜ਼ੇਟਿਵ ਮਰੀਜ਼

ਇੱਧਰ, ਪਟਿਆਲਾ ਜ਼ਿਲ੍ਹੇ ’ਚ ਵੀਰਵਾਰ ਨੂੰ 687 ਕੋਵਿਡ ਕੇਸ ਰਿਪੋਰਟ ਕੀਤੇ ਗਏ। ਏਡੀਸੀ ਪਟਿਆਲਾ, ਐੱਸਡੀਐ੍ਵਮ ਸਮਾਣਾ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਕੋਵਿਡ ਪਾਜ਼ੇਟਿਵ ਮਿਲੇ ਹਨ। ਜਲੰਧਰ ’ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ 298 ਲੋਕ ਪਾਜ਼ੇਟਿਵ ਮਿਲੇ ਹਨ। ਕੋਰੋਨਾ ਨਾਲ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। 43 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪਹੁੰਚੇ ਹਨ। ਮੋਗਾ ’ਚ 22 ਕੋਰੋਨਾ ਇਨਫੈਕਟਿਡ ਮਾਮਲੇ ਮਿਲੇ ਹਨ। ਪਿਛਲੇ 24 ਘੰਟਿਆਂ ’ਚ ਹੁਸ਼ਿਆਰਪੁਰ ’ਚ 116 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਤਰਨਤਾਰਨ ’ਚ 18 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਵੀਰਵਾਰ ਨੂੰ 78 ਕੋਰੋਨਾ ਇਨਫੈਕਟਿਡ ਮਾਮਲੇ ਮਿਲੇ ਹਨ। ਫਿਰੋਜ਼ਪੁਰ ’ਚ ਪਿਤਲੇ 4 ਦਿਨਾਂ ’ਚ 4 ਡਾਕਟਰ ਤੇ 18 ਫ਼ੌਜ ਦੇ ਜਵਾਨ ਕੋਰੋਨਾ ਇਨਫੈਕਟਿਡ ਮਿਲੇ ਹਨ।

Share This :

Leave a Reply