ਕੋਰੋਨਾ ਕਹਿਰ: ਪੰਜਾਬ ‘ਚ ਰਾਤ ਦਾ ਕਰਫ਼ਿਊ ਅਤੇ ਦਿੱਲੀ ‘ਚ ਹਫਤਾਵਾਰੀ ਲਾਕਡਾਊਨ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ‘ਚ ਵੀ ਰਾਤ ਦਾ ਕਰਫ਼ਿਊ ਲਗਾਇਆ ਗਿਆ ਹੈ। ਸਕੂਲਾਂ-ਕਾਲਜਾਂ ‘ਚ 15 ਜਨਵਰੀ ਤਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਆਨਲਾਈਨ ਪੜ੍ਹਾਈ ਦੇ ਵੀ ਹੁਕਮ ਦੇ ਦਿੱਤੇ ਗਏ ਹਨ।

ਸਰਕਾਰ ਨੇ ਦਿੱਲੀ ‘ਚ ਵੀਕੈਂਡ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਮਰੀਜ਼ਾਂ ਨੂੰ 14 ਦਿਨਾਂ ਦੀ ਆਈਸੋਲੇਸ਼ਨ ਦੀ ਬਜਾਏ ਸਿਰਫ਼ ਸੱਤ ਦਿਨ ਹੋਮ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ।

ਸਾਰੇ ਸਰਕਾਰੀ ਦਫਤਰਾਂ ‘ਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹਰ ਕਿਸੇ ਨੂੰ ਦਫਤਰ ਆਉਣ ਦੀ ਮਨਾਹੀ ਹੋਵੇਗੀ ਤੇ ਆਨਲਾਈਨ ਜਾਂ ਘਰੋਂ ਕੰਮ ਕਰਵਾਇਆ ਜਾਵੇਗਾ। ਪ੍ਰਾਈਵੇਟ ਦਫਤਰ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ।

ਇਸ ਤੋਂ ਇਲਾਵਾ ਦਿੱਲੀ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਲਗਾਇਆ ਗਿਆ ਹੈ।

ਸਰਕਾਰ ਨੇ ਸਕੂਲ, ਸਿਨੇਮਾ ਹਾਲ, ਜਿੰਮ, ਆਡੀਟੋਰੀਅਮ, ਅਸੈਂਬਲੀ ਹਾਲ, ਵਾਟਰ ਪਾਰਕ ਵੀ ਬੰਦ ਕਰ ਦਿੱਤੇ ਹਨ। ਨਾਲ ਹੀ, ਤਿਉਹਾਰਾਂ ਦੇ ਸਮਾਗਮਾਂ ‘ਤੇ ਪਾਬੰਦੀ ਹੈ।

Share This :

Leave a Reply