ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ ਸਵੈ ਇੱਛਾ ਭਲਾਈ ਸਕੀਮ ਤਹਿਤ ਪ੍ਰਭਾਵਿਤ ਜਿਮੀਦਾਰ੍ਹਾਂ ਨੂੰ ਰਾਸ਼ੀ ਦੇ ਚੈਕ ਤਕਸੀਮ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਖੇ ਅੰਗਦ ਸਿੰਘ, ਐਮ.ਐਲ.ਏ., ਪਿੜਾਈ ਸੀਜਨ 2019-20 ਦੌਰਾਨ ਜਿਮੀਦਾਰ੍ਹਾਂ ਨੂੰ ਤਕਸੀਮ ਕਰਦੇ ਹੋਏ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਖੇ ਅੰਗਦ ਸਿੰਘ, ਐਮ.ਐਲ.ਏ., ਨਵਾਂਸ਼ਹਿਰ ਅਤੇ ਰਾਣਾ ਕੁਲਦੀਪ ਸਿੰਘ, ਸੀਨੀਅਰ ਕਾਂਗਰਸੀ ਆਗੂ (ਚੇਅਰਮੈਨ ਸਵੈ ਇੱਛਾ ਭਲਾਈ ਫੰਡ ਕਮੇਟੀ, ਖੰਡ ਮਿੱਲ ਨਵਾਂਸ਼ਹਿਰ) ਵੱਲੋਂ ਪਿਛਲੇ ਪਿੜਾਈ ਸੀਜਨ 2019-20 ਦੌਰਾਨ ਮਿੱਲ ਨੂੰ ਗੰਨਾ ਲੈ ਕੇ ਆਉਦੇ/ਮਿੱਲ ਤੋਂ ਵਾਪਸ ਜਾਂਦੇ ਸਮੇਂ ਜਿਮੀਦਾਰ੍ਹਾਂ ਨਾਲ ਵਾਪਰੇ ਸੜਕ ਹਾਦਸੇ ਦੌਰਾਨ ਟਰੈਕਟਰ/ਟਰਾਲੀ ਦੇ ਹੋਏ ਨੁਕਸਾਨ ਵਜੋਂ 5.12 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੇ ਚੈਕ 10 ਪ੍ਰਭਾਵਿਤ ਜਿਮੀਦਾਰ੍ਹਾਂ ਨੂੰ ਤਕਸੀਮ ਕੀਤੇ ਗਏ । ਉਨ੍ਹਾ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ ਜਿਮੀਦਾਰ੍ਹਾ ਦੇ ਸਹਿਯੋਗ ਨਾਲ ਗੰਨਾ ਸਵੈ ਇੱਛਾ ਭਲਾਈ ਫੰਡ ਸਥਾਪਿਤ ਕੀਤਾ ਹੋਇਆ ਹੈ ।

ਜਿਸ ਤਹਿਤ ਮਿੱਲ ਨੂੰ ਗੰਨਾ ਲਿਆਉਦੇਂ ਜਾਂ ਵਾਪਸ ਜਾਂਦੇ ਜਿਮੀਦਾਰਾਂ ਨਾਲ ਵਾਪਰੇ ਸੜਕ ਹਾਦਸੇ ਵਿੱਚ ਟਰੈਕਟਰ ਟਰਾਲੀ ਦੇ ਹੋਏ ਨੁਕਸਾਨ ਜਾਂ ਜਾਨ ਮਾਲ ਦੇ ਹੋਏ ਨੁਕਸਾਨ ਤਹਿਤ ਮੁਆਵਜਾ ਦਿੱਤਾ ਜਾਂਦਾ ਹੈ। ਇਸ ਭਲਾਈ ਫੰਡ ਤਹਿਤ ਪ੍ਰਭਾਵਿਤ ਜਿਮੀਦਾਰ੍ਹ ਦੇ ਟਰੈਕਟਰ ਟਰਾਲੀ ਦੇ ਨੁਕਸਾਨ ਦੀ ਭਰਪਾਈ ਲਈ ਵੱਧ ਤੋਂ ਵੱਧ ਇੱਕ ਲੱਖ ਰੁਪਏ ਅਤੇ ਸੜਕ ਹਾਦਸੇ ਵਿੱਚ ਜਿਮੀਦਾਰ੍ਹ ਜਾਂ ਉਸਦੇ ਡਰਾਇਵਰ ਦੀ ਮੌਤ ਹੋਣ ਦੀ ਸੂਰਤ ਵਿੱਚ 3 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾ ਸਕਦਾ ਹੈ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸ਼੍ਰੀ ਸੁਰਿੰਦਰ ਪਾਲ ਵੱਲੋਂ ਐਮ.ਐਲ.ਏ., ਨਵਾਂਸ਼ਹਿਰ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਜਿਮੀਦਾਰ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁੱਖ-ਸੁਵਿਧਾਵਾਂ ਸਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਤੇ ਉਨ੍ਹਾ ਦੇ ਨਾਲ ਸ਼੍ਰੀ ਜੋਗਿੰਦਰ ਸਿੰਘ ਬਘੌਰਾ, ਸ਼੍ਰੀ ਲਖਵੀਰ ਸਿੰਘ ਫਾਂਬੜਾ, ਸ਼੍ਰੀ ਸੰਦੀਪ ਸਿੰਘ ਸਰਪੰਚ ਭੰਗਲਾਂ, ਸ਼੍ਰੀ ਗੁਰਨਾਮ ਸਿੰਘ ਉੜਾਪੜ ਆਦਿ ਹਾਜਰ ਸਨ।

Share This :

Leave a Reply