ਪੁਲਿਸ ਚੌਕੀ ਕਲਮਾਂ ਨੂੰ ਉਡਾਉਣ ਦੀ ਸਾਜ਼ਿਸ਼

ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ਨੂਰਪੁਰ ਬੇਦੀ, ਮੀਡੀਆ ਬਿਊਰੋ: ਥਾਣਾ ਨੂਰਪੁਰ ਅਧੀਨ ਪੁਲਸ ਚੌਕੀ ਕਲਮਾ ਵਿਖੇ ਬੀਤੀ ਰਾਤ ਗਿਆਰ੍ਹਾਂ ਵਜੇ ਰਾਤ ਲਗਪਗ ਇਕ ਵੱਡਾ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਚੌਕੀ ਦੀ ਕੰਧ ‘ਤੇ ਇਕ ਵੱਡਾ ਧਮਾਕਾ ਹੋਇਆ ਜਿਸ ਕਾਰਨ ਕੰਧ ‘ਤੇ ਇਕ ਵੱਡਾ ਖੱਡਾ ਬਣ ਗਿਆ। ਸਵੇਰੇ ਹੁੰਦੇ ਹੀ ਇਹ ਖਬਰ ਇਲਾਕੇ ਵਿਚ ਅੱਗ ਵਾਂਗ ਫੈਲ ਗਈ ਜਿਵੇਂ ਹੀ ਇਲਾਕੇ ਦੇ ਵਿੱਚ ਧਮਾਕੇ ਦੀ ਇਹ ਖ਼ਬਰ ਫੈਲੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੁਲਿਸ ਦੇ ਉੱਚ ਅਧਿਕਾਰੀ ਐਸ.ਐਸ.ਪੀ ਵਿਵੇਕ ਸੋਨੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਚੌਕੀ ਦੇ ਆਲੇ ਦੁਆਲੇ ਦੀ ਜਗ੍ਹਾ ਨੂੰ ਘੋਖਿਆ ਜਾ ਰਿਹਾ ਹੈ। ਸਵੇਰ ਤੋਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸੀਸੀਟੀਵੀ ਜੋ ਕਿ ਪੁਲਸ ਚੌਕੀ ਕਲਮਾਂ ਦੇ ਵਿੱਚ ਲੱਗੇ ਹੋਏ ਹਨ ਦੀ ਜਾਂਚ ਕੀਤੀ ਜਾ ਰਹੀ ਹੈ। ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਹੋਏ ਇਸ ਧਮਾਕੇ ਦੀ ਪੁਲਿਸ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪੁਲਿਸ ਚੌਕੀ ਦੇ ਦੋਨੋਂ ਗੇਟ ਬੰਦ ਕਰ ਕੇ ਅੰਦਰ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰੈੱਸ ਨੂੰ ਦੂਰ ਰੱਖਿਆ ਜਾ ਰਿਹਾ ਹੈ।

Share This :

Leave a Reply