ਕਾਂਗਰਸ ਹਾਈ ਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਦੱਸੇ : ਸੁਖਬੀਰ

ਚੰਡੀਗੜ੍ਹ (ਮੀਡੀਆ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਹਾਈ ਕਮਾਂਡ ਨੂੰ ਆਖਿਆ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚਿਹਰਾ ਸਪਸ਼ਟ ਕਰੇ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਮੁੱਖ ਮੰਤਰੀ ਬਦਲ ਕੇ ਆਪਣੀਆਂ ਨਾਕਾਮੀਆਂ ‘ਤੇ ਪਰਦਾ ਨਹੀਂ ਪਾ ਸਕਦੀ। ਸਰਦਾਰ ਸੁਖਬੀਰ ਸਿੰਘ ਬਾਦਲ ਇਥੇ ਸੀਨੀਅਰ ਕਾਂਗਰਸੀ ਆਗੂ ਅਤੇ ਪ੍ਰਮੁੱਖ ਉਦਮੀ ਜਗਦੇਵ ਸਿੰਘ ਬੋਪਾਰਾਏ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਸਰਦਾਰ ਬੋਪਾਰਾਏ, ਜਿਨ੍ਹਾਂ ਨੇ ਪਾਇਲ ਵਿਧਾਨ ਸਭਾ ਹਲਕੇ ਤੋਂ ਆਪਣੀ ਸਮੁੱਚੀ ਟੀਮ ਸਮੇਤ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ, ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਵਿਚ ਮਨ ਦੁਖੀ ਹੋ ਗਿਆ ਸੀ ਕਿਉਂਕਿ ਕਾਂਗਰਸ ਨੂੰ ਸਿਰਫ ਲੋਕਾਂ ਨੂੰ ਲੁੱਟਣ ਵਿਚ ਦਿਲਚਸਪੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਬਿਨਾਂ ਸ਼ਰਤ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਅਤੇ ਉਹ ਅਕਾਲੀ ਦਲ ਦੀਆਂ ਲੋਕ ਪੱਖੀ ਅਤੇ ਗਰੀਬ ਪੱਖੀ ਨੀਤੀਆਂ ਦਾ ਪਾਇਲ ਹਲਕੇ ਦੇ ਨਾਲ ਦੋਆਬਾ ਵਿਚ ਪ੍ਰਚਾਰ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਪਾਰਟੀ ਵਿਚ ਜੀ ਆਇਆ ਕਹਿੰਦਿਆਂ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਉੁਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਾਰੀ ਕਾਂਗਰਸ ਪਾਰਟੀ ਹੀ ਪੰਜਾਬੀਆਂ ਨੂੰ ਫੇਲ੍ਹ ਕਰਨ ਲਈ ਜ਼ਿੰਮੇਵਾਰ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਪਾਰਟੀ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਪਿੱਛੇ ਸਨ ਅਤੇ ਸਾਰੇ ਵਾਅਦਿਆਂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋੜਤਾ ਕੀਤੀ ਸੀ ਪਰ ਇਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਕਾਂਗਰਸ ਪਾਰਟੀ ਹੁਣ ਮੁੱਖ ਮੰਤਰੀ ਬਦਲ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਇੰਨੇ ਮੂਰਖ ਨਹੀਂ ਹਨ ਅਤੇ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਇਸਦਾ ਜਵਾਬ ਦੇਣਗੇ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਅਤੇ ਇਸ਼ਰ ਸਿੰਘ ਮੇਹਰਬਾਨ ਵੀ ਹਾਜ਼ਰ ਸਨ।

ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜਗਦੇਵ ਸਿੰਘ ਬੋਪਾਰਾਏ ਐਮ ਡੀ ਬੋਪਾਰਾਏ ਇਲੈਕਟ੍ਰਿਕਲ ਹਲਕਾ ਪਾਇਆ, ਹਰਦੀਪ ਸਿੰਘ ਬੋਪਾਰਾਏ ਡਾਇਰੈਕਟਰ ਬੋਪਾਰਾਏ ਇਲੈਕਟ੍ਰਿਕਲਜ਼, ਮੋਹਨ ਸਿੰਘ ਪਾਇਲ ਮੌਜੂਦਾ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਚਾਚਾ ਜੀ, ਲਖਵਿੰਦਰ ਸਿੰਘ, ਵਰਿੰਦਰ ਕੁਮਾਰ ਬਾਵਾ ਪਾਇਲ, ਵਿਜੇ ਕੁਮਾਰ ਪਾਇਨ, ਸੁਰਜੀਤ ਸਿੰਘ ਪਾਇਲ, ਕਰਨੈਲ ਸਿੰਘ ਗੁਧਾਣੀ ਖੁਰਦ, ਸੁਰਜੀਤ ਸਿੰਘ ਗੁਧਾਣੀ ਖੁਰਦ, ਸੁਖਵਿੰਦਰ ਸਿੰਘ ਗੁਧਾਣੀ ਖੁਰਕ, ਲਖਵੀਰ ਸਿੰਘ ਗੁਧਾਣੀ ਖੁਰਦ, ਗੁਰਮਿੰਦਰ ਸਿੰਘ ਹੈਪੀ ਗੁਧਾਣੀ ਖੁਰਦ, ਹਰਮੀਤ ਸਿੰਘ ਮਕਸੂਦੜਾ, ਗੁਰਮੇਲ ਸਿੰਘ ਮਕਸੂਦੜਾ, ਜਸਪ੍ਰੀਤ ਸਿੰਘ ਮਕਸੂਦੜਾ, ਅਵਤਾਰ ਸਿੰਘ ਮਕਸੂਦੜਾ, ਸਰਬਜੀਤ ਸਿੰਘ ਮਕਸੂਦੜਾ, ਮੇਲੀ ਰਾਮ ਦਾਊਮਾਜਰਾ, ਰਾਜ ਸਿੰਘ ਸ਼ਾਹਪੁਰ, ਬਲਵੀਰ ਸਿੰਘ ਗੁਧਾਣੀ ਕਲਾਂ ਤੇ ਬੂਟਾ ਸਿੰਘ ਬਾਗਲੀ ਸ਼ਾਮਲ ਸਨ।

Share This :

Leave a Reply