ਚੰਡੀਗੜ੍ਹ, ਮੀਡੀਆ ਬਿਊਰੋ: ਅੱਜ ਆਲ ਇੰਡੀਆ ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਆਪਣੀ ਹੀ ਪਾਰਟੀ ਦੇ ਐਮਐਲਏ ਤਰਸੇਮ ਸਿੰਘ ਡੀਸੀ ਨੂੰ ਪਾਰਟੀ ’ਚੋ ਬਾਹਰ ਕੱਢ ਦਿੱਤਾ ਹੈ।
ਉਨ੍ਹਾਂ ਇਸ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਤੁਰੰਤ ਪ੍ਰਭਾਵ ਤਹਿਤ ਪਾਰਟੀ ਵਿਰੋਧ ਐਕਟਿਵਿਟੀਜ਼ ਨੂੰ ਲੈ ਕੇ ਪਾਰਟੀ ਵਿਚੋਂ ਬਾਹਰ ਕੱਢਿਆ ਜਾਂਦਾ ਹੈ। ਇਹ ਐਕਸ਼ਨ ਪਾਰਟੀ ਦੀ ਅਨੁਸਾਸ਼ਨ ਕਮੇਟੀ ਵੱਲੋਂ ਲਿਆ ਗਿਆ ਹੈ।