ਕਪੂਰਥਲਾ, ਮਿਡਿਆ ਬਿਊਰੋ:
ਕਪੂਰਥਲਾ ਜ਼ਿਲ੍ਹੇ ਦੀ ਪਹਿਲੀ ਵਿਧਾਨ ਸਭਾ ਸੀਟ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਜਿੱਤ ਗਏ ਹਨ। ‘ਆਪ’ ਦੀ ਮੰਜੂ ਰਾਣਾ ਦੂਜੇ ਸਥਾਨ ‘ਤੇ ਹੈ।
ਭਾਜਪਾ ਦੇ ਰਣਜੀਤ ਸਿੰਘ ਖੋਜੇਵਾਲ ਤੀਜੇ ਅਤੇ ਬਸਪਾ ਦੇ ਦਵਿੰਦਰ ਸਿੰਘ ਢਪਈ ਚੌਥੇ ਨੰਬਰ ’ਤੇ ਹਨ। ਰਾਣਾ ਗੁਰਜੀਤ ਨੂੰ 13 ਗੇੜਾਂ ਤੋਂ ਬਾਅਦ 40,844 ਵੋਟਾਂ ਮਿਲੀਆਂ ਜਦਕਿ ਮੰਜੂ ਰਾਣਾ ਨੂੰ 34,556 ਵੋਟਾਂ ਮਿਲੀਆਂ।






















