Congress Candidate : ਜਾਣੋ ਕੌਣ ਹੈ ਮਾਲਵਿਕਾ ਸੂਦ ਸੱਚਰ, ਜਿਨ੍ਹਾਂ ਨੂੰ ਕਾਂਗਰਸ ਨੇ ਪੰਜਾਬ ਦੀ ਮੋਗਾ ਸੀਟ ਤੋਂ ਬਣਾਇਆ ਉਮੀਦਵਾਰ

ਮੋਗਾ, ਮੀਡੀਆ ਬਿਊਰੋ:

ਕਾਂਗਰਸ ਨੇ ਫਿਲਮ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਮੋਗਾ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਇੱਥੋਂ ਵਰਤਮਾਨ ਵਿਧਾਇਕ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੇ ਭਾਰੀ ਵਿਰੋਧ ਨੂੰ ਨਕਾਰਦੇ ਹੋਏ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ।

ਮਾਲਵਿਕਾ ਸੂਦ ਨੇ ਜਦੋਂ ਕਾਂਗਰਸ ਦਾ ਪੱਲਾ ਫੜਿਆ ਸੀ, ਉਦੋਂ ਕਿਆਸ ਲਾਏ ਜਾ ਰਹੇ ਸਨ ਕਿ ਉਹ ਕਾਂਗਰਸ ਦੀ ਉਮੀਦਵਾਰ ਹੋਣਗੀ। ਮਾਲਵਿਕਾ ਸੂਦ ਦੇ ਕਾਂਗਰਸ ’ਚ ਆਉਣ ਤੋਂ ਬਾਅਦ ਵਰਤਮਾਨ ਵਿਧਾਇਕ ਡਾ. ਹਰਜੋੋਤ ਡਾ. ਹਰਜੋਤ ਕਮਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੂਰੀ ਬਣਾ ਲਈ ਸੀ। ਕਮਲ ਨੇ ਬਾਗੀ ਰੂਪ ਵਿਖਾਇਆ ਤਾਂ ਮੁੱਖ ਮੰਤਰੀ ਹੀ ਨਹੀਂ, ਸਗੋਂ ਉਨ੍ਹਾਂ ਦੀ ਕੈਬਨਿਟ ਦੇ ਛੇ ਮੰਤਰੀਆਂ ਨੇ ਡਾ. ਹਰਜੋਤ ਨੂੰ ਮਨਾਉਣ ਦਾ ਪੂਰਾ ਯਤਨ ਕੀਤਾ, ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ।

ਟਿਕਟ ਕੱਟਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਧਾਇਕ ਹਰਜੋਤ ਕਮਲ ਨੇ ਕਿਹਾ ਕਿ ਪਾਰਟੀ ਨੇ ਜਨਭਾਵਨਾ ਖ਼ਿਲਾਫ਼ ਜਾ ਕੇ ਫ਼ੈਸਲਾ ਲਿਆ ਹੈ। ਉੱਥੇ, ਮਾਲਵਿਕਾ ਸੂਦ ਨੇ ਕਿਹਾ ਕਿ ਹਰਜੋਤ ਕਮਲ ਨੂੰ ਮਿਲ ਕੇ ਗੱਲ ਕਰਨ ਦਾ ਯਤਨ ਕਰਾਂਗੀ। ਸਾਰੇ ਕਾਂਗਰਸੀ ਸਾਡੇ ਨਾਲ ਹਨ।

ਮਾਲਵਿਕਾ ਨੇ 1999 ’ਚ ਪਲੱਸ-12 ਕਰਨ ਤੋਂ ਬਾਅਦ ਮੋਗਾ ਦੇ ਲਾਲਾ ਲਾਜਪਤ ਰਾਏ ਗਰੁੱਪ ਆਫ਼ ਇੰਸਟੀਚਿਊਟ ਤੋਂ 2022 ’ਚ ਬੀਸੀਏ, 2005 ’ਚ ਐੱਮਸੀਏ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹੈਦਰਾਬਾਦ ’ਚ ਇਕ ਸਾਫ਼ਟਵੇਅਰ ਕੰਪਨੀ ’ਚ ਕੰਮ ਕੀਤਾ। 2007 ’ਚ ਮੋਗਾ ’ਚ ਗੌਤਮ ਸੱਚਰ ਨਾਲ ਵਿਆਹ ਤੋਂ ਬਾਅਦ ਮੋਗਾ ਵਾਪਸ ਆ ਗਈ। ਇੱਥੇ ਉਨ੍ਹਾਂ ਨੇ ਹਾਲੀਵੁੱਡ ਇੰਗਲਿਸ਼ ਅਕੈਡਮੀ ਦੇ ਨਾਂ ਨਾਲ ਆਈਲੈਟਸ ਸੈਂਟਰ ਸ਼ੁਰੂ ਕੀਤਾ। ਵਰਤਮਾਨ ’ਚ ਉਹ ਆਪਣੇ ਪਤੀ ਨਾਲ ਇਸੇ ਸੈਂਟਰ ਨੂੰ ਚਲਾ ਰਹੀ ਹੈ। ਸੱਚਰ ਚੈਰੀਟੇਬਲ ਫਾਊਂਡੇਸ਼ਨ ਪੰਜਾਬ ਦੀ ਚੇਅਰਪਰਸਨ ਦੇ ਰੂਪ ’ਚ ਪਿਛਲੇ ਦੋ ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ’ਚ ਸਰਗਰਮ ਹੈ, ਖ਼ਾਸ ਕਰ ਕੇ ਕੋਰੋਨਾ ਸਮੇਂ ’ਚ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਕਾਫ਼ੀ ਮਦਦ ਕੀਤੀ।

ਉੱਥੇ, ਕਾਂਗਰਸ ਨੇ ਬਾਘਾਪੁਰਾਣਾ ’ਚ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ’ਤੇ ਦੁਬਾਰ ਭਰੋਸਾ ਪ੍ਰਗਟਾਇਆ ਹੈ। ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ ਲਈ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜਦੋਂਕਿ ਧਰਮਕੋਟ ਤੋਂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਟਿਕਟ ਐਲਾਨ ਹੋਣ ਤੋਂ ਪਹਿਲਾਂ ਹੀ ਉਹ ਪਾਰਟੀ ਦੀਆਂ ਰੈਲੀਆਂ ’ਚ ਉਨ੍ਹਾਂ ਨੂੰ ਉਮੀਦਵਾਰ ਹੋਣ ਦਾ ਸੰਕੇਤ ਦੇ ਕੇ ਵੋਟ ਮੰਗ ਚੁੱਕੇ ਸਨ।

Share This :

Leave a Reply