ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਕਾਮਰੇਡ ਮਾਸਟਰ ਹਰਭਜਨ ਸਿੰਘ ਬਾਸੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਅਕਾਲ ਪੁਰਖ ਜੀ ਦੇ ਚਰਨਾਂ ਵਿਚ ਜਾ ਬਿਰਾਜੇ । ਕਾਮਰੇਡ ਮਾਸਟਰ ਹਰਭਜਨ ਸਿੰਘ ਬਾਸੀ ਜੀ ਦਾ ਜਨਮ ਵੰਡ ਤੋਂ ਪਹਿਲਾਂ 1932 ਈ: ਨੂੰ ਪਾਕਿਸਤਾਨ ਵਾਲੇ ਪਾਸੇ ਇੰਡੀਆ ਵਿਚ ਚੱਕ ਨੰਬਰ 7 ਲਾਇਲਪੁਰ ਵਿਖੇ ਹੋਇਆ, ਜਿਸ ਨੂੰ ਅੱਜ ਕੱਲ ਫੈਸਲਾਬਾਦ ਕਿਹਾ ਜ਼ਾਦਾ ਹੈ।ਆਪ ਜੀ ਦੇ ਵਡੇਰੇ ਭਾਰਤ ਪਾਕਿ ਵੰਡ ਤੋਂ ਬਾਅਦ ਵਿਚ ਸੂਬਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਵਡਾਲਾ ਦੇ ਵਸਨੀਕ ਬਣ ਗਏ ਤੇ ਉਹਨਾਂ ਦਾ ਜ਼ਿਆਦਾ ਸਮਾਂ ਪਿੰਡ ਦਾਦੂਵਾਲ ਜ਼ਿਲ੍ਹਾ ਜਲੰਧਰ ਵਿਖੇ ਗੁਜ਼ਰਿਆ। ਉਥੇ ਹੀ ਉਹਨਾਂ ਆਪਣਾ ਬਚਪਨ ਲੰਘਾਇਆ ਤੇ ਜਵਾਨੀ ਚ ਅਧਿਆਪਕ ਦੇ ਕਿੱਤੇ ਨਾਲ ਜੋੜ ਲਿਆ। ਕਾਮਰੇਡ ਹਰਭਜਨ ਸਿੰਘ ਬਾਸੀ ਜੀ ਨੇ 35 ਸਾਲ ਬਤੌਰ ਅਧਿਆਪਕ ਨੌਕਰੀ ਕੀਤੀ ਤੇ ਬਤੌਰ ਸੈਂਟਰ ਹੈੱਡ ਰਿਟਾਇਰਡ ਹੋਏ। ਆਪ ਜੀ ਨੇ ਨੌਕਰੀ ਦੇ ਨਾਲ ਨਾਲ ਕਮਿਊਨਿਸਟ ਪਾਰਟੀ ਸੀ ਪੀ ਐਮ ਦੇ ਲਈ ਕਾਫੀ ਸ਼ਲਾਘਾਯੋਗ ਕੰਮ ਕੀਤੇ ਤੇ ਉਸ ਪਾਰਟੀ ਦੇ ਐਕਟਿਵ ਮੈਂਬਰ ਵੀ ਰਹੇ। ਸਮੇਂ ਸਮੇਂ ਸੀ ਪੀ ਐਮ ਪਾਰਟੀ ਵੱਲੋਂ ਹੁੰਦੀਆਂ ਸਰਗਰਮੀਆਂ ਵਿਚ ਆਪ ਜੀ ਨੇ ਬਤੌਰ ਐਕਟਿਵ ਮੈਂਬਰ ਸ਼ਾਮਿਲ ਹੁੰਦੇ ਸਨ । ਉਹ ਬੂਟਾ ਸਿੰਘ ਬਾਸੀ ਸਾਂਝੀ ਸੋਚ ਟੀ ਵੀ ਅਤੇ ਸਾਂਝੀ ਸੋਚ ਅਖਬਾਰ ਦੇ ਮਾਲਕ ਦੇ ਪਿਤਾ ਸਨ।
ਮਾਸਟਰ ਹਰਭਜਨ ਸਿੰਘ ਜੀ ਕਾਫੀ ਲੰਮੇ ਸਮੇਂ ਤੋਂ ਅਮਰੀਕਾ ਵਿਚ ਕੈਲੇਫੋਰਨੀਆ ਵਿਚ ਆ ਕੇ ਵਸ ਗਏ । ਉਹ ਪਿਛਲੇ 10 -15 ਦਿਨਾਂ ਤੋਂ ਬੀਮਾਰ ਚੱਲ ਰਹ ਸਨ। ਬੀਮਾਰੀ ਦੇ ਕਾਰਨ ਪਿਛਲੇ ਦਿਨੀਂ 13 ਨਵੰਬਰ ਨੂੰ ਉਹ ਅਕਾਲ ਪੁਰਖ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਹਨਾਂ ਦਾ ਸਸਕਾਰ ਐਲਨ ਮੋਰਚੂਅਰੀ 247 ਨੌਰਥ ਬਰਾਡਵੇ ਟਰਲਕ ਕੈਲੀਫੋਰਨੀਆ 95380 ਵਿਖੇ 18 ਨਵੰਬਰ 2021 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਕੀਤਾ ਜਾਵੇਗਾ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਲਈ ਰੱਖੇ ਗਏ ਪਾਠ ਦਾ ਭੋਗ ਮਿਤੀ 18 ਨਵੰਬਰ 2021 ਨੂੰ ਬਾਅਦ ਦੁਪਹਿਰ 12.30 ਵਜੇ ਤੋਂ 3.30 ਵਜੇ ਤੱਕ ਮੁਡਿਸਟੋ ਸੀਰਸ ਗੁਰਦੁਆਰਾ ਸਾਹਿਬ 5743, ਈਸਟ ਹੈਚ ਰੋਡ ਹੁਸਨ ਕੈਲੀਫੋਰਨੀਆ 95326 ਵਿਖੇ ਪਾਇਆ ਜਾਵੇਗਾ। ਇਹ ਜਾਣਕਾਰੀ ਕਾਮਰੇਡ ਮਾਸਟਰ ਹਰਭਜਨ ਸਿੰਘ ਬਾਸੀ ਜੀ ਦੇ ਸਪੁੱਤਰ ਬੂਟਾ ਸਿੰਘ ਬਾਸੀ ਸਾਂਝੀ ਸੋਚ ਟੀ ਵੀ ਅਤੇ ਸਾਂਝੀ ਸੋਚ ਅਖਬਾਰ ਦੇ ਮਾਲ ਵਲੋਂ ਦਿੱਤੀ ਗਈ।






















