ਚੰਡੀਗੜ੍ਹ (ਮੀਡੀਆ ਬਿਊਰੋ) ਕੰਪਿਊਟਰ ਅਧਿਆਪਕ ਯੂਨੀਅਨ ਜਿਲ੍ਹਾ ਫਿਰੋਜਪੁਰ ਦੀ ਜਿਲ੍ਹਾ ਪਧਰੀ ਮੀਟਿੰਗ ਫਿਰੋਜਪੁਰ ਵਿਖੇ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 3 ਅਗਸਤ ਨੂੰ ਇਕ ਮੀਟਿੰਗ ਪ੍ਰੱਮੁਖ ਸੱਕਤਰ ਸ਼੍ਰੀ ਸੁਰੇਸ਼ ਕੁਮਾਰ ਜੀ ਨਾਲ ਹੋਈ ਸੀ ਜਿਸ ਵਿਚ ਉਹਨਾ ਵਲੋਂ ਨਿਯੁਕਤੀ ਪਤਰਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਤਾ ਸੀ ਇਸ ਸਬੰਧੀ ਜਦੋਂ ਵਿੱਤ ਸਕੱਤਰ ਨਾਲ ਮੁਲਾਕਾਤ ਕੀਤੀ ਗਈ ਤਾਂ ਉਹਨਾਂ ਦਾ ਵਤੀਰਾ ਨਾਂਹ ਪੱਖੀ ਰਿਹਾ।
70 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੋਤ ਹੋ ਚੁਕੀ ਹੈ ਅਤੇ ਉਹਨਾਂ ਦੇ ਪਰਿਵਾਰ ਰੁਲ ਰਹੇ ਹਨ ।ਸਰਕਾਰ ਨੇ ਜਾਣ ਬੁੱਝ ਕੇ 7000 ਰੈਗੂਲਚ ਕੰਪਿਊਟਰ ਅਧਿਆਪਕਾਂ ਪੂਰੀ ਤਨਖਾਹ ਤੇ ਸਿੱਖਿਆ ਵਿਭਾਗ ਵਿਚ ਮਰਜ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ ਜਿਸ ਤੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੌਸ ਪਾਇਆ ਜਾ ਰਿਹਾ ਹੈ ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਇਸ ਟਾਲ ਮਟੌਲ ਦੀ ਨੀਤੀ ਤੋਂ ਦੁੱਖੀ ਹੋ ਕੇ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 5 ਸਤੰਬਰ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਸਾਮਿਲ ਹੋਣਗੇ । ਇਸ ਮੌਕੇ ਤੇ ਦਵਿੰਦਰ ਸਿੰਘ ,ਰਵਿੰਦਰ ਸਿੰਘ,ਪ੍ਰਿਤਪਾਲ ਸਿੰਘ,ਸਰਵਜੋਤ ਸਿੰਘ ਮੁੱਤੀ,ਜਤਿੰਦਰ ਕੁਮਾਰ ਗੱਖੜ,ਗੁਲਸ਼ਨ ਕੁਮਾਰ,ਸੰਜੀਵ ਮਨਚੰਦਾ,ਹਰਮੀਤ ਕੁਮਾਰ, ਰੋਹਿਤ ਸ਼ਰਮਾ,ਚੇਤਨ ਕੱਕੜ,ਜਤਿੰਦਰ ਵਰਮਾ, ਇੰਦਰਜੀਤ ਸਿੰਘ ਕਲਸੀ,ਜੋਗਿਂਦਰ,ਸ਼ਮਸ਼ੇਰ ਸਿੰਘ,ਗਗਨਦੀਪ ਸਿੰਘ,ਗੁਰਵ,ਮਨੀਸ਼ ਕੁਮਾਰ,ਕਿਰਨ ਕੁਮਾਰ, ਗੁਰਵਿੰਦਰ ਸਿੰਘ,ਮਿਸਾਲ ਧਵਨ,ਅਰਵਿੰਦ,ਮਹੇਸ਼,ਮੁਕੇਸ਼ ਚੋਹਾਨ, ਦੀਪਕ,ਵਿਜੇ ਕੁਮਾਰ,ਗੋਰਵ ਪੂਰੀ ,ਪਵਨ ਕੁਮਾਰ,ਰਜਨੀਸ਼ ਹਾਜਰ ਸਨ।