ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਾ ਦੇਣ ਦੀ ਸ਼ਿਕਾਇਤ

‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਪਠਾਨਮਾਜਰਾ ਖ਼ਿਲਾਫ਼ ਮਾਮਲਾ ਦਰਜ

ਪਟਿਆਲਾ, ਮੀਡੀਆ ਬਿਊਰੋ: ਹਲਕਾ ਸਨੌਰ ਦੇ ਰਿਟਰਨਿੰਗ ਅਫ਼ਸਰ ਦੀ ਸ਼ਿਕਾਇਤ ‘ਤੇ ਥਾਣਾ ਸਦਰ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਨਮਾਜਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਰਿਟਰਨਿੰਗ ਅਫਸਰ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਹਰਮੀਤ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਹਲਫ਼ੀਆ ਬਾਂਡ ਬਿਆਨ ਵਿਚ ਉਸ ਸਬੰਧੀ ਕੋਈ ਵੀ ਪੁਲਿਸ ਕੇਸ ਲੰਬਿਤ ਨਾ ਹੋਣ ਬਾਰੇ ਲਿਖਿਆ ਗਿਆ ਸੀ।

ਜਦੋਂ ਕਿ ਬਾਅਦ ਵਿੱਚ ਹਰਮੀਤ ਸਿੰਘ ਖ਼ਿਲਾਫ਼ ਬਰਨਾਲਾ ਪੁਲਿਸ ਕੋਲ ਕੇਸ ਲੰਬਿਤ ਪਾਇਆ ਗਿਆ ਅਤੇ ਬਰਨਾਲਾ ਅਦਾਲਤ ਵੱਲੋਂ ਇਸ ਨੂੰ ਭਗੌੜਾ ਕਰਾਰ ਦਿੱਤੇ ਜਾਣ ਦੀ ਜਾਣਕਾਰੀ ਵੀ ਹਾਸਲ ਹੋਈ ਹੈ। ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਾ ਦੇਣ ਸਬੰਧੀ ਰਿਟਰਨਿੰਗ ਅਫ਼ਸਰ ਵੱਲੋਂ ਦਿੱਤੀ ਸ਼ਿਕਾਇਤ ਤੇ ਥਾਣਾ ਸਦਰ ਪੁਲਿਸ ਨੇ ਹਰਮੀਤ ਸਿੰਘ ਵਾਸੀ ਪਠਾਣ ਮਾਜਰਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share This :

Leave a Reply