ਜਲੰਧਰ ‘ਚ ਦਿਨ ਭਰ ਤੇਜ਼ ਧੁੱਪ ਦੇ ਨਾਲ ਠੰਡੀ ਹਵਾ ਚੱਲੀ





ਜਲੰਧਰ, ਮੀਡੀਆ ਬਿਊਰੋ:

ਮੰਗਲਵਾਰ ਤੋਂ ਬਾਅਦ ਬੁੱਧਵਾਰ ਨੂੰ ਵੀ ਜਲੰਧਰ ‘ਚ ਮੌਸਮ ਆਮ ਵਾਂਗ ਰਿਹਾ। ਦਿਨ ਭਰ ਧੁੱਪ ਨਿਕਲਣ ਕਾਰਨ ਲੋਕ ਪ੍ਰੇਸ਼ਾਨ ਰਹੇ। ਬਾਅਦ ਦੁਪਹਿਰ ਠੰਢੀ ਹਵਾ ਚੱਲਣ ਨਾਲ ਸੂਰਜ ਦੀ ਤਪਸ਼ ਵੀ ਘਟ ਗਈ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਵੀਰਵਾਰ ਨੂੰ ਵੀ ਅਜਿਹੀ ਹੀ ਸਥਿਤੀ ਦੀ ਭਵਿੱਖਬਾਣੀ ਕੀਤੀ ਹੈ। ਸ਼ਾਮ ਨੂੰ ਮੌਸਮ ਪੂਰੀ ਤਰ੍ਹਾਂ ਠੰਢਾ ਰਹੇਗਾ, ਜਿਸ ਕਾਰਨ ਰਾਤ ਨੂੰ ਵੀ ਠੰਢ ਮਹਿਸੂਸ ਹੋਵੇਗੀ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਮੁਤਾਬਕ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ, ਸ਼ਨੀਵਾਰ ਨੂੰ 33, ਐਤਵਾਰ ਨੂੰ 35, ਸੋਮਵਾਰ ਅਤੇ ਮੰਗਲਵਾਰ ਨੂੰ 36 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ।

ਮੰਗਲਵਾਰ ਅਤੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਵੀ ਤਾਪਮਾਨ ਲਗਭਗ ਸਮਾਨ ਹੀ ਰਹੇਗਾ ਅਤੇ ਰੁਕ-ਰੁਕ ਕੇ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਸ਼ਹਿਰ ਵਾਸੀਆਂ ਨੂੰ ਰਾਹਤ ਦੇਣਗੀਆਂ। ਇਸ ਤੋਂ ਪਹਿਲਾਂ 22 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 32.1, 21 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 34.3, 20 ਮਾਰਚ ਨੂੰ 33.6, 19 ਮਾਰਚ ਨੂੰ 35 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ।

ਡਾਕਟਰ ਆਸ਼ੂ ਚੋਪੜਾ ਦਾ ਕਹਿਣਾ ਹੈ ਕਿ ਤਾਪਮਾਨ ਵਿਚ ਉਤਰਾਅ-ਚੜ੍ਹਾਅ ਕਾਰਨ ਸਰੀਰ ਦਾ ਤਾਪਮਾਨ ਵੀ ਖਰਾਬ ਹੋ ਰਿਹਾ ਹੈ। ਇਸ ਕਾਰਨ ਸਰੀਰ ਟੁੱਟਣ, ਹਲਕਾ ਬੁਖਾਰ, ਖੰਘ ਆਦਿ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਹਰ ਰੁੱਤ ਦੇ ਹਿਸਾਬ ਨਾਲ ਆਪਣਾ ਧਿਆਨ ਰੱਖੋ, ਜ਼ਿਆਦਾ ਦੇਰ ਤਕ ਧੁੱਪ ‘ਚ ਨਾ ਖੜ੍ਹੇ ਰਹੋ, ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ।

Share This :

Leave a Reply