CM ਚੰਨੀ ਦੇ ਭਾਣਜੇ ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੇਤ ਮਾਫ਼ੀਆ ‘ਚ ਤਰੱਥਲੀ, ਕਈ ‘ਨੇੜਲੇ’ ਹੋਏ ਰੂਪੋਸ਼

ਲੁਧਿਆਣਾ, ਮੀਡੀਆ ਬਿਊਰੋ:

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਾਣਜੇ ਭੁਪਿੰਦਰ ਹਨੀ (Bhupinder Singh Honey) ਨੂੰ ਹਿਰਾਸਤ ਵਿਚ ਲਏ ਜਾਣ ਮਗਰੋਂ ਰੇਤ ਮਾਫੀਆ (Sand Mafia) ਨੂੰ ਭਾਜਡ਼ਾਂ ਪਈਆਂ ਹੋਈਆਂ ਹਨ। ਨਾਜਾਇਜ਼ ਰੇਤ ਮਾਈਨਿੰਗ (Sand Mining Case) ਦੇ ਕਾਲੇ ਧੰਦੇ ਵਿਚ ਹਨੀ ਦੇ ਨੇਡ਼ਲੇ ਲੋਕ ਰੂਪੋਸ਼ ਹੋ ਚੁੱਕੇ ਹਨ। ਦਰਅਸਲ ਇਹ ਸਾਰੇ ਜਣੇ ਈਡੀ ਦੀ ਰਾਡਾਰ ’ਤੇ ਹਨ। ਸੂਤਰਾਂ ਦੀ ਮੰਨੀਏ ਤਾਂ ਈਡੀ ਦੀ ਰਾਡਾਰ ਮੋਗਾ, ਪਠਾਨਕੋਟ, ਚੰਡੀਗਡ਼੍ਹ ਤੇ ਜੰਮੂ ਵਿਚ ਰੇਤ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਵੀ ਹਨ। ਨਾਜਾਇਜ਼ ਧੰਦੇ ਵਿਚ ਹਨੀ ਪਰਦੇ ਪਿੱਛਿਓਂ ਇਨ੍ਹਾਂ ਅਨਸਰਾਂ ਦੇ ਨਾਲ ਸੀ। ਆਉਂਦੇ ਦਿਨੀਂ ਈਡੀ ਕੁਝ ਇਲਾਕਿਆਂ ਵਿਚ ਛਾਪੇ ਮਾਰ ਸਕਦੀ ਹੈ।

ਈਡੀ ਦੀ ਕਾਰਵਾਈ ਮਗਰੋਂ ਲੁਧਿਆਣਾ ਵਿਚ ਨਾਜਾਇਜ਼ ਰੇਤ ਦੇ ਕਾਰੋਬਾਰ ਨਾਲ ਜੁਡ਼ੇ ਅਨਸਰਾਂ ਨੂੰ ਭਾਜਡ਼ ਪਈ ਹੋਈ ਹੈ। ਪੂਰਾ ਦਿਨ ਇਹ ਸਾਰੇ ਜਣੇ ਫੋਨ ’ਤੇ ਇਕ-ਦੂਜੇ ਤੋਂ ਜਾਣਕਾਰੀ ਹਾਸਿਲ ਕਰਦੇ ਰਹੇ। ਹਨੀ ਦਾ ਇਕ ਘਰ ਲੁਧਿਆਣੇ ਦੇ ਐੱਸਬੀਐੱਸ ਨਗਰ ਵਿਚ ਹੈ ਜਦਕਿ ਇਸ ਮਾਮਲੇ ਵਿਚ ਇਕ ਹੋਰ ਨਾਂ ਸੰਦੀਪ ਦਾ ਆ ਰਿਹਾ ਹੈ ਜੋ ਕਿ ਲੁਧਿਆਣੇ ਦਾ ਵਸਨੀਕ ਹੈ।

ਜੰਮੂ ਤੇ ਚੰਡੀਗਡ਼੍ਹ ਦਾ ਕਨੈਕਸ਼ਨ

ਜਾਣਕਾਰ ਸੂਤਰਾਂ ਮੁਤਾਬਕ ਪੰਜਾਬ ਵਿਚ ਪੁਟਾਈ ਦਾ ਕੰਮ ਜੰਮੂ ਤੇ ਚੰਡੀਗਡ਼੍ਹ ਦੇ 2 ਜਣੇ ਵੇਖ ਰਹੇ ਹਨ। ਹਨੀ ਇਨ੍ਹਾਂ ਦੇ ਸੰਪਰਕ ਵਿਚ ਸੀ। ਇਸ ਲਈ ਗੇਮ ਰਲ ਮਿਲ ਕੇ ਖੇਡੀ ਜਾ ਰਹੀ ਸੀ। ਇੱਥੋਂ ਤਕ ਕਿ ਮੋਗਾ ਤੇ ਪਠਾਨਕੋਟ ਇਲਾਕੇ ਵਿਚ ਰੇਤ ਦੀ ਖੇਡ ਚੱਲ ਰਹੀ ਸੀ। ਈਡੀ ਇਸ ਮਾਮਲੇ ਵਿਚ ਇਕ ਜਣੇ ਨੂੁੰ ਪੇਸ਼ ਹੋਣ ਲਈ ਨੋਟਿਸ ਘੱਲ ਚੁੱਕੀ ਹੈ। ਜਦਕਿ ਉਹ ਹਾਲੇ ਤਕ ਈਡੀ ਅੱਗੇ ਪੇਸ਼ ਨਹੀਂ ਹੋਇਆ ਹੈ। ਜੇ ਈਡੀ ਇਸ ਮਾਮਲੇ ਵਿਚ ਅੱਗੇ ਵੱਧਦੀ ਹੈ ਤਾਂ ਆਉਂਦੇ ਦਿਨੀਂ ਰੇਤ ਮਾਫੀਆ ਦੀ ਪੋਲ ਖੁੱਲ੍ਹ ਸਕਦੀ ਹੈ। ਫ਼ਿਲਹਾਲ ਕੋਈ ਵੀ ਅਫ਼ਸਰ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।

Share This :

Leave a Reply