ਮਾਲਵਿਕਾ ਸੂਦ ਨੂੰ ਵਿਧਾਇਕ ਤੁਸੀਂ ਬਣਾਓ, ਮੰਤਰੀ ਮੈਂ ਬਣਾਵਾਂਗਾ
ਮੋਗਾ, ਮੀਡੀਆ ਬਿਊਰੋ:
ਮੋਗਾ ਹਲਕੇ ਵਿਚ ਸਥਿਤ ਬੱਗੇਆਣਾ ਬਸਤੀ ਸਟੇਡੀਅਮ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਜਿੱਥੇ ਵਿਧਾਨ ਸਭ ਚੋਣਾਂ ਲੜ ਰਹੀ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਅਤੇ ਉੱਥੇ ਮੌਜੂਦ ਉੱਘੇ ਅਤੇ ਸੀਨੀਅਰ ਕਾਂਗਰਸ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਸਮਾਗਮ ਵਿਚ ਮੋਗਾ ਹਲਕੇ ਦੀ ਮੇਅਰ ਨੀਤਿਕਾ ਭੱਲਾ, ਕਾਂਗਰਸ ਦੇ ਉੱਘੇ ਆਗੂ ਸਾਬਕਾ ਸਿਹਤ ਮੰਤਰੀ ਡਾ. ਮਾਲਤੀ ਥਾਪਰ, ਫਰੀਦਕੋਟ ਤੋਂ ਕਾਂਗਰਸ ਦੇ ਐੱਮਪੀ ਮੁਹੰਮਦ ਸਦੀਕ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ, ਅਦਾਕਾਰ ਸੋਨੂੰ ਸੂਦ, ਹਲਕੇ ਦੇ ਸਮੂਹ ਵਾਰਡਾਂ ਦੇ ਐੱਮਸੀ, ਪਿੰਡਾਂ ਦੇ ਸਰਪੰਚ ਅਤੇ ਕਾਂਗਰਸ ਪਾਰਟੀ ਨਾਲ ਜੁੜੇ ਸਮੂਹ ਵਰਕਰ ਮੌਜੂਦ ਸਨ।
ਚੰਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਮਾਲਵਿਕਾ ਸੂਦ ਨੂੰ ਮੰਤਰੀ ਬਣਾਉਣ ਦਾ ਵੱਡਾ ਐਲਾਨ ਕੀਤਾ ਅਤੇ ਕਿਹਾ ਕਿ ਇਨ੍ਹਾਂ ਵਰਗੇ ਸਮਾਜ ਸੇਵੀਆਂ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ’ਚ ਯਕੀਨ ਰੱਖਦੇ ਹਨ। ਇਹੋ ਜਿਹੇ ਹੋਣਹਾਰ, ਪੜ੍ਹੇ ਲਿਖੇ ਅਤੇ ਨਿਸ਼ਕਾਮ ਸੇਵਾ ਕਰਨ ਵਾਲੇ ਉਮੀਦਵਾਰਾਂ ਨੂੰ ਮੰਤਰੀ ਦੇ ਅਹੁਦੇ ਤਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।
ਮਾਲਵਿਕਾ ਸੂਦ ਨੇ ਚੰਨੀ ਦਾ ਅਤੇ ਉੱਥੇ ਮੌਜੂਦ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਮੋਗਾ ਹਲਕੇ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ। ਇਸ ਮੌਕੇ ਉਮੀਦਵਾਰ ਮਾਲਵਿਕਾ ਸੂਦ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।