ਵਾਸ਼ਿੰਗਟਨ (ਮੀਡੀਆ ਬਿਊਰੋ)- ਅਮਰੀਕੀ ਹਵਾਬਾਜ਼ੀ ਅਤੇ ਏਰੋਸਪੇਸ ਕੰਪਨੀਆਂ ਦੀ ਮਹੱਤਵਪੂਰਨ ਗੁਪਤ ਸੂਚਨਾਵਾਂ ਚੀਨ ਨੂੰ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਚੀਨੀ ਜਾਸੂਸ ਨੂੰ ਅਮਰੀਕੀ ਨਿਆਂ ਵਿਭਾਗ ਨੇ ਦੋਸ਼ੀ ਠਹਿਰਾਇਆ ਹੈ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਜਾਸੂਸ ਯਾਨਜੁਨ ਜ਼ੂ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਦੀਆਂ ਗੁਪਤ ਸੂਚਨਾਵਾਂ ਚੋਰੀ ਕਰਨ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।ਜਾਣਕਾਰੀ ਮੁਤਾਬਕ ਚੀਨੀ ਜਾਸੂਸ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਰਾਜ਼ ਚੋਰੀ ਕਰਨ ਦੇ ਦੋਸ਼ ‘ਚ 50 ਮਿਲੀਅਨ ਡਾਲਰ ਦਾ ਜੁਰਮਾਨਾ ਜਾਂ 60 ਸਾਲ ਦੀ ਸਜ਼ਾ ਹੋ ਸਕਦੀ ਹੈ।
ਚੀਨ ਅਮਰੀਕਾ ਵਿੱਚ ਕਈ ਆਪਰੇਸ਼ਨ ਚਲਾ ਰਿਹਾ ਹੈ। ਇਸ ਦੇ ਕਈ ਜਾਸੂਸ ਅਮਰੀਕਾ ਦੇ ਭੇਦ ਚੀਨ ਤੱਕ ਪਹੁੰਚਾ ਰਹੇ ਹਨ। ਐਫਬੀਆਈ ਦੇ ਸਹਾਇਕ ਡਾਇਰੈਕਟਰ ਐਲਨ ਕੋਹਲਰ ਜੂਨੀਅਰ ਨੇ ਕਿਹਾ ਕਿ ਐਫਬੀਆਈ ਚੀਨ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਲਈ ਦਰਜਨਾਂ ਅਮਰੀਕੀ ਏਜੰਸੀਆਂ ਨਾਲ ਵੀ ਕੰਮ ਕਰ ਰਹੀ ਹੈ।