ਮੁੱਖ ਮੰਤਰੀ ਜੀ- ਰਿਸ਼ਵਤਖੋਰਾਂ ਨੂੰ ਤੁਰੰਤ ਨੱਥ ਪਾਓ- ਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) ਨੈਸ਼ਨਲ ਐਵਾਰਡੀ ਤੇ ਨਾਮਵਰ ਸਮਾਜ ਸੇਵੀ ਆਲਮਜੀਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਲਿਖਤੀ ਪੱਤਰ ਭੇਜ ਕੇ ਜਿੱਥੇ ਕੁਝ ਰਿਸ਼ਵਤਖੋਰ ਅਫ਼ਸਰਾਂ ਤੇ ਉੱਚ ਪੁਲਿਸ ਅਧਿਕਾਰੀਆਂ ਦੀ ਲਿਸਟ ਭੇਜੀ ਹੈ, ਉੱਥੇ ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਵੱਲੋਂ ਜੋ ਰਿਸ਼ਵਤਖੋਰ ਅਫ਼ਸਰਾਂ ਨੂੰ ਨੱਥ ਪਾਏ ਜਾਣ ਦੀ ਗੱਲ ਕਹੀ ਗਈ ਹੈ, ਇਹ ਸਰਾਹੁਣਯੋਗ ਹੈ ਅਤੇ ਇਸ ਪ੍ਰਤੀ ਪੰਜਾਬ ਦੇ ਲੋਕ ਖੁਸ਼ ਹੋਣਗੇ ਅਤੇ ਅੱਗੇ ਤੋਂ ਉਨ੍ਹਾਂ ਦੇ ਕੰਮ ਬਿਨ੍ਹਾਂ ਰਿਸ਼ਵਤ ਦੇ ਹੋਣਗੇ। ਸ੍ਰੀ ਮਾਨ ਨੇ ਅੱਜ ਇਥੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕੁਝ ਅਫ਼ਸਰ ਅਤੇ ਉੱਚ ਪੁਲਿਸ ਅਧਿਕਾਰੀ ਸਹੀ ਕੰਮਾਂ ਬਦਲੇ ਵੀ ਵੱਡੀ ਰਿਸ਼ਵਤ ਵਸੂਲਦੇ ਰਹੇ ਹਨ ਅਤੇ ਉਹ (ਮਾਨ) ਇਸ ਮਾਮਲੇ ਸਬੰਧੀ ਸਾਬਕਾ ਮੁੱਖ ਮੰਤਰੀ ਨੂੰ ਵਾਰ-ਵਾਰ ਪੱਤਰ ਲਿਖ ਕੇ ਬਕਾਇਦਾ ਰਿਸ਼ਵਤਖੋਰ ਅਫ਼ਸਰਾਂ ਦੇ ਨਾਅ ਦੱਸਦੇ ਰਹੇ ਹਨ, ਪ੍ਰਤੂੰ ਅਫ਼ਸੋਸ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਇਕ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਆਸ ਪ੍ਰਗਟਾਈ ਕਿ ਸ੍ਰੀ ਚੰਨੀ ਇਸ ਸਬੰਧੀ ਤੁਰੰਤ ਐਕਸ਼ਨ ਲੈਣਗੇ ਅਤੇ ਜੇ ਲੋੜ ਪਈ ਤਾਂ ਉਹ ਖੁਦ ਇਸ ਸਬੰਧੀ ਆਪਣੇ ਬਿਆਨ ਵੀ ਦਰਜ ਕਰਵਾਉਣੇ।

Share This :

Leave a Reply