ਫਿਰੋਜ਼ਪੁਰ (ਮੀਡੀਆ ਬਿਊਰੋ) ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਏਕਤਾ ਉੱਪਲ ਵੱਲੋਂ ਦਸੰਬਰ 2021 ਵਿੱਚ ਕੁੱਲ 5 ਮਿਡੀਏਸ਼ਨ ਕੇਸ ਸੈਨਲ ਕਰਵਾਏ ਗਏ। ਇਨ੍ਹਾਂ ਕੇਸਾਂ ਵਿੱਚੋਂ ਇੱਕ ਕੇਸ ਪ੍ਰੀ ਲਿਟੀਗੇਟਿਵ ਸਟੇਜ਼ ਤੇ ਨਿਪਟਾਇਆ ਗਿਆ ਜੋ ਕਿ ਸਪਨਾ ਬਨਾਮ ਨਕਸ਼ਮਨ ਕੁਮਾਰ ਦਾ ਸੀ। ਇਹ ਪਰਿਵਾਰ ਪਿਛਲੇ 7 ਸਾਲ ਤੋਂ ਅਲੱਗ ਰਹਿ ਰਿਹਾ ਸੀ। ਇਨ੍ਹਾਂ ਦੇ ਵਿਆਹ ਪਿੱਛੋਂ ਇਨ੍ਹਾਂ ਕੋਲ 2 ਬੱਚੇ ਹੋਏ ਜੋ ਕਿ ਆਪਣੀ ਮਾਂ ਕੋਲ ਰਹਿ ਰਹੇ ਸਨ। ਪਰਿਵਾਰਕ ਝਗੜੇ ਕਰਕੇ ਇਹ ਪਰਿਵਾਰ ਅਲੱਗ ਅਲੱਗ ਰਹਿ ਰਿਹਾ ਸੀ। ਮਿਸ ਏਕਤਾ ਉੱਪਲ ਦੇ ਸਦ ਯਤਨਾਂ ਸਦਕਾ ਇਸ ਪਰਿਵਾਰਦਾ ਕੇਸ ਕਚਹਿਰੀ ਵਿੱਚ ਫਾਇਲ ਹੋਣ ਤੋਂ ਪਹਿਲਾਂ ਹੀ ਮਿਡੀਏਸ਼ਨ ਸੈਂਟਰ ਵਿੱਚ ਪ੍ਰੀ ਲਿਟੀਗੇਟਿਵ ਸਟੇਜ ਤੇ ਹੀ ਹੱਲ ਹੋ ਗਿਆ।
ਉਨ੍ਹਾਂ ਨੇ ਮੁੰਡੇ ਕੁੜੀ ਨੂੰ ਪਿਆਰ ਨਾਲ ਸਮਝਾ ਕੇ ਆਪਸੀ ਸਹਿਮਤੀ ਨਾਲ ਇਹ ਕੇਸ ਹੱਲ ਕਰਵਾ ਕੇ ਦੋਵਾਂ ਮੀਆਂ ਬੀਵੀ ਨੂੰ ਏਡੀਆਰ ਸੈਂਟਰ ਤੋਂ ਹੀ ਆਪਣੇ ਘਰ ਜਾਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਚੈੱਕ ਦਾ ਕੇਸ ਇਸ ਮਹੀਨੇ ਨਿਪਟਾਇਆ। ਇਸ ਕੇਸ ਵਿੱਚ ਖੁਰਾਣਾ ਫਰੂਟ ਕੰਪਨੀ ਬਨਾਮ ਹਰਜਿੰਦਰ ਸਿੰਘ ਦਾ ਚੈੱਕਦਾ ਕੇਸ ਸੀ। ਇਸ ਕੇਸ ਵਿੱਚ ਹਰਜਿੰਦਰ ਸਿੰਘ ਨੇ ਖੁਰਾਣਾ ਫਰੂਟ ਕੰਪਨੀ ਦਾ 6 ਲੱਖ ਰੁਪਏ ਦੇਣੇ ਸਨ ਇਹ ਕੇਸ ਚੈੱਕ ਬਾਊਂਸ ਦਾ ਸੀ ਜੋ ਕਿ ਸਬੰਧਤ ਕੋਰਟ ਤੋਂ ਮਿਡੀਏਸ਼ਨ ਸੈਂਟਰ ਵਿੱਚ ਆ ਗਿਆ ਸੀ। ਉਨ੍ਹਾਂ ਨੇ ਦੋਨਾਂ ਪਾਰਟੀਆਂ ਨੂੰ ਪਿਆਰ ਨਾਲ ਸਮਝਾ ਕੇ ਇਹ ਮਾਮਲਾ 4 ਲੱਖ ਗਿਆਰਾਂ ਹਜ਼ਾਰ ਰੁਪਏ ਵਿੱਚ ਨਿਪਟਾ ਦਿੱਤਾ ਗਿਆ। ਇਸ ਤਰ੍ਹਾਂ ਮਾਨਯੋਗ ਸੀਜੇਐੱਮ ਮਿਸ ਏਕਤਾ ਉੱਪਲ ਆਪਣੇ ਸਦ ਯਤਨਾਂ ਨਾਲ ਲਗਾਤਾਰ ਮਿਡੀਏਸ਼ਨ ਸੈਂਟਰ ਵਿੱਚ ਵੀ ਕਾਫੀ ਪ੍ਰਭਾਵਸ਼ਾਲੀ ਕਾਰਜਗੁਜਾਰੀ ਕਰ ਰਹੇ ਹਨ ।