ਅੰਮ੍ਰਿਤਸਰ, ਮੀਡੀਆ ਬਿਊਰੋ:
ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਤੇ ਰੋਜ਼ਾਨਾ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਹੋ ਗਿਆ ਹੈ। ਬੀਐਸਐਫ ਵੱਲੋਂ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਤੇ ਪਾਕਿਸਤਾਨ ਰੇਂਜਰਜ਼ ਤੇ ਬੀਐਸਐਫ ਦੇ ਜਵਾਨ ਆਪੋ ਆਪਣੇ ਦੇਸ਼ਾਂ ਦੇ ਵੱਖ ਵੱਖ ਕੋਨਿਆਂ ਤੋਂ ਆਉਣ ਵਾਲੇ ਸੈਲਾਨੀ ਯਾਤਰੂਆਂ ਦਾ ਮਨੋਰੰਜਨ ਕਰਨ ਲਈ ਰੋਜ਼ਾਨਾ ਸ਼ਾਮ ਹੁੰਦੇ ਰੰਗਾਰੰਗ ਪ੍ਰੋਗ੍ਰਾਮ ਭੰਗੜੇ ਗਾਣਿਆਂ ਤੇ ਡਾਂਸ ਆਦਿ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਰਹੱਦੀ ਫੋਰਸਾਂ ਦੇ ਜਵਾਨ ਅਟਾਰੀ ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ਤੇ ਇਕ ਸਾਰ ਮਿਲ ਜੁਲ ਕੇ ਆਪੋ ਆਪਣੇ ਦੇਸ਼ ਦੇ ਝੰਡੇ ਨੂੰ ਸਲਾਮੀ ਦੇ ਕੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆਪੋ ਆਪਣੇ ਦੇਸ਼ ਦਾ ਕੌਮਾਂਤਰੀ ਝੰਡਾ ਉਤਾਰਦੇ ਆ ਰਹੇ ਹਨ।
ਦਿਨ ਬ ਦਿਨ ਵਧ ਰਹੀ ਗਰਮੀ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ ਦੇ ਸਰਹੱਦੀ ਰਖਵਾਲਿਆਂ ਵੱਲੋਂ ਸਾਂਝੇ ਤੌਰ ਤੇ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਹੁਣ 5.30 ਤੋਂ 6 ਵਜੇ ਸ਼ਾਮ ਨੂੰ ਕਰ ਦਿੱਤਾ ਗਿਆ ਹੈ ਬੀਐਸਐਫ ਵੱਲੋਂ ਭਾਰਤ ਦੇਸ਼ ਦੇ ਕੋਨੇ ਕੋਨੇ ਤੋਂ ਆਉਣ ਵਾਲੇ ਸੈਲਾਨੀ ਯਾਤਰੂਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਆਪਣੇ ਬੈਗ ਹੱਥ ਪਰਸ ਆਪਣੀਆਂ ਗੱਡੀਆਂ ਵਿਚ ਰੱਖ ਕੇ ਹੀ ਸਰਹੱਦ ਤੇ ਪੰਜ ਵਜੇ ਤੱਕ ਸ਼ਾਮ ਨੂੰ ਪਹੁੰਚਣ ਤਾਂ ਜੋ ਸੈਲਾਨੀ ਯਾਤਰੂ ਇਕ ਜਗ੍ਹਾ ਤੇ ਬੈਠ ਕੇ ਝੰਡੇ ਦੀ ਰਸਮ ਰੀਟਰੀਟ ਦਾ ਆਨੰਦ ਮਾਣ ਸਕਣ।