ਚੰਡੀਗੜ੍ਹ, ਮੀਡੀਆ ਬਿਊਰੋ:
ਮੀਂਹ ਦੇ ਛਿੱਟੇ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਵੀਰਵਾਰ ਨੂੰ ਬੱਦਲਵਾਈ ਕਾਰਨ ਦਿਨ ਭਰ ਸੂਰਜ ਨਜ਼ਰ ਨਹੀਂ ਆਇਆ। ਇਸ ਨਾਲ ਨਾ ਸਿਰਫ਼ ਗਰਮੀ ਤੋਂ ਰਾਹਤ ਮਿਲੀ ਹੈ ਸਗੋਂ ਹਵਾ ਵੀ ਥੋੜ੍ਹੀ ਸਾਫ਼ ਹੋ ਗਈ ਹੈ। ਹਵਾ ਵਿਚ ਖਿੱਲਰੇ ਧੂੜ ਦੇ ਕਣ ਬੂੰਦਾਂ ਸਮੇਤ ਜ਼ਮੀਨ ‘ਤੇ ਬੈਠੇ ਹਨ। ਇਸ ਨਾਲ ਏਅਰ ਕੁਆਲਿਟੀ ਇੰਡੈਕਸ ਦਾ ਪੱਧਰ ਘਟਿਆ ਹੈ।
ਚੰਡੀਗੜ੍ਹ ਦਾ AQI 140 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਹੇਠਾਂ ਆ ਗਿਆ ਹੈ। ਜਦਕਿ AQI ਪਹਿਲਾਂ ਧੂੜ ਭਰੀਆਂ ਹਵਾਵਾਂ ਕਾਰਨ 200 ਤਕ ਪਹੁੰਚ ਗਿਆ ਸੀ। ਚੰਡੀਗੜ੍ਹ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਹੋਰਨਾਂ ਸ਼ਹਿਰਾਂ ਵਾਂਗ ਵੱਧ ਰਿਹਾ ਹੈ। ਹੁਣ ਜੇਕਰ ਇਸ ਪੱਧਰ ‘ਤੇ ਇਕ ਬਾਰਸ਼ ਵੀ ਪੈਂਦੀ ਹੈ ਤਾਂ ਪ੍ਰਦੂਸ਼ਣ ਦਾ ਪੱਧਰ ਪੂਰੀ ਤਰ੍ਹਾਂ ਹੇਠਾਂ ਆ ਜਾਵੇਗਾ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਇਹ ਭਵਿੱਖਬਾਣੀ ਸਹੀ ਨਿਕਲਦੀ ਹੈ ਤਾਂ ਸ਼ਹਿਰ ਦੀ ਹਵਾ ਵੀ ਸਾਫ਼ ਹੋ ਜਾਵੇਗੀ। ਪਿਛਲੇ ਕਈ ਦਿਨਾਂ ਤੋਂ ਧੂੜ ਭਰੀਆਂ ਹਵਾਵਾਂ ਨੇ ਪ੍ਰਦੂਸ਼ਣ ਦਾ ਪੱਧਰ ਵਧਾ ਦਿੱਤਾ ਸੀ। AQI 200 ਤਕ ਵਧ ਰਿਹਾ ਸੀ। ਤੇਜ਼ ਹਵਾ ਵਿੱਚ ਰੁੱਖਾਂ ਦੇ ਪੱਤੇ ਅਤੇ ਧੂੜ ਦੇ ਕਣ ਉੱਡ ਰਹੇ ਸਨ। ਇਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ। ਪੰਚਕੂਲਾ ਵਿੱਚ AQI ਅਜੇ ਵੀ ਚੰਡੀਗੜ੍ਹ ਨਾਲੋਂ ਵੱਧ ਹੈ।
ਪੱਤਿਆਂ ਨੂੰ ਲੱਗੀ ਅੱਗ ਨੇ ਹਵਾ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ
ਅੱਜਕਲ ਸੜਕਾਂ ‘ਤੇ ਪੱਤਿਆਂ ਦੇ ਢੇਰ ਲੱਗੇ ਹੋਏ ਹਨ। ਕਈ ਦਿਨਾਂ ਤੋਂ ਲਿਫਟਿੰਗ ਨਾ ਹੋਣ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਰਹੀਆਂ ਹਨ। ਇਸ ਕਾਰਨ ਹਵਾ ਵਿੱਚ ਜ਼ਹਿਰੀਲਾ ਧੂੰਆਂ ਫੈਲ ਰਿਹਾ ਹੈ। ਇਸ ਨਾਲ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਰਿਹਾ ਹੈ।