ਚੰਡੀਗੜ੍ਹ, ਮੀਡੀਆ ਬਿਊਰੋ:
ਰੋਨਾ ਦੌਰਾਨ ਦੋ ਸਾਲਾਂ ਤਕ ਪਾਬੰਦੀਆਂ ਝੱਲਣ ਤੋਂ ਬਾਅਦ ਹੁਣ ਚੰਡੀਗੜ੍ਹ ਮੁੜ ਪਹਿਲਾਂ ਵਾਂਗ ਪਟੜੀ ‘ਤੇ ਚੱਲ ਰਿਹਾ ਹੈ। ਲਾਕਡਾਊਨ ਅਤੇ ਤੀਜੀ ਲਹਿਰ ਦੌਰਾਨ ਲੰਬੇ ਸਮੇਂ ਤਕ ਬੰਦ ਰਹੇ ਸੈਰ-ਸਪਾਟਾ ਸਥਾਨ ਹੁਣ ਸੈਲਾਨੀਆਂ ਨਾਲ ਗੂੰਜ ਰਹੇ ਹਨ। ਹੁਣ ਚੰਡੀਗੜ੍ਹ ਵਿਚ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ਦੀ ਲਾਜ਼ਮੀ ਜ਼ਰੂਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਲਗਾਤਾਰ ਚਾਰ ਦਿਨਾਂ ਦੀਆਂ ਛੁੱਟੀਆਂ ਨੇ ਚੰਡੀਗੜ੍ਹ ਵਿੱਚ ਸੈਲਾਨੀਆਂ ਦੀ ਮੇਜ਼ਬਾਨੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।