ਮੋਹਾਲੀ, ਮੀਡੀਆ ਬਿਊਰੋ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਟਰਮ ਪ੍ਰੀਖਿਆਵਾਂ (ਸਤੰਬਰ ਮਹੀਨੇ ’ਚ ਲਈਆਂ ਪ੍ਰੀਖਿਆਵਾਂ) ਨਾਲ ਸਬੰਧਤ ਲਿਖਤੀ ਵਿਸ਼ਾਵਾਰ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਦੇ ਪੋਰਟਲ ’ਤੇ ਅਪਲੋਡ ਕਰਨ ਦੇ ਪੁਰਾਣੇ ਹੁਕਮਾਂ ’ਚ 3 ਮਾਰਚ 2022 ਤਕ ਵਾਧਾ ਕੀਤਾ ਹੈ। ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 2.4 ਸੂਤਰੀ ਪੱਤਰ ’ਚ ਬੋਰਡ ਵੱਲੋਂ ਜਾਰੀ ਪੁਰਾਣੇ ਪੱਤਰ ਦੇ ਵੇਰਵੇ ਦਰਜ ਕੀਤੇ ਗਏ ਹਨ। ਕਿਹਾ ਗਿਆ ਹੈ ਕਿ 15 ਫਰਵਰੀ 2022 ਨੂੰ ਜਾਰੀ ਵਿਸ਼ਾ ਅੰਕਿਤ ਸਰਕਾਰੀ, ਅਰਧ ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਨਾਲ ਸਬੰਧਤ ਅਕਾਦਮਿਕ ਸਾਲ 2021-22 ਦੇ ਉਪਰੋਕਤ ਵਿਦਿਆਰਥੀਆਂ ਦੇ ਅੰਕ ਪੋਰਟਲ ’ਤੇ ਅਪਲੋਡ ਕਰਨ ਵਾਸਤੇ 16 ਫਰਵਰੀ ਤੋਂ 25 ਫਰਵਰੀ ਤਕ ਦਾ ਸਮਾਂ ਦਿੱਤਾ ਗਿਆ ਸੀ। ਹੁਣ ਸਕੂਲ ਮੁਖੀ ਇਨ੍ਹਾਂ ਵੇਰਵਿਆਂ ਨੂੰ 3 ਮਾਰਚ ਤਕ ਅਪਲੋਡ ਕਰ ਸਕਦੇ ਹਨ।
ਇਹ ਵੀ ਕਿਹਾ ਗਿਆ ਹੈ ਕਿ ਇਸ ਰਿਕਾਰਡ ਦੀ ਜੇਕਰ ਬੋਰਡ ਨੂੰ ਮੈਨੂਅਲ ਲੋੜ ਹੋਵੇਗੀ ਤਾਂ ਸਮਾਬੱਧ ਮੰਗਿਆ ਜਾ ਸਕਦਾ ਹੈ, ਤੇ ਮਿਥੇ ਸਮੇਂ ਤਕ ਅੰਕਾਂ ਦਾ ਵੇਰਵਾ ਨਾ ਅਪਲੋਅਡ ਕਰਨ ਵਾਲੇ ਸਕੂਲਾਂ ਨੂੰ ਜੁਰਮਾਨੇ ਅਦਾ ਕਰਨਗੇ ਹੋਣਗੇ। ਇਥੇ ਇੲ ਦੱਸਣਾਂ ਬਣਦਾ ਹੈ ਕਿ ਪੰਜਾਬ ’ਚ ਪਿਛਲੇ ਦੋ ਅਕਾਦਮਿਕ ਸਾਲਾਂ ’ਚ ਪ੍ਰੀਖਿਆਵਾਂ ਪੂਰੀਆਂ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਨਤੀਜੇ ਉਨ੍ਹਾਂ ਦੀਆਂ ਪ੍ਰੀ-ਬੋਰਡ ਦੀਆਂ ਪ੍ਰੀਖਿਅਵਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਐਲਾਨਣੇ ਪਏ ਸਨ। ਇਸ ਲਈ ਸਿੱਖਿਆ ਬੋਰਡ ਮਹਾਮਾਰੀ ਕਾਰਨ ਪੰਜਾਬ ’ਚ ਤਾਲਾਬੰਦੀ ਹੋਣ ਦੇ ਸੰਭਾਵਿਤ ਖ਼ਤਰੇ ਨੂੰ ਭਾਂਪਦਿਆਂ ਸਕੂਲਾਂ ਤੋਂ ਪਹਿਲਾਂ ਹੀ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਅੰਕਾਂ ਦੀ ਮੰਗ ਕਰ ਰਿਹਾ ਹੈ। ਹਾਲਾਂ ਕਿ ਬੋਰਡ ਦੇ ਅਧਿਕਾਰੀਆਂ ਦਾ ਇਹ ਕਹਿਣਾਂ ਹੈ ਕਿ ਇਹ ਰੋਜ਼ਮਰਾ ਦੇ ਕੰਮਾਂ ਵਿਚੋਂ ਇਕ ਕੰਮ ਹੈ ਜਿਹੜਾ ਅਕਾਦਮਿਕ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਕੀਤਾ ਜਾਂਦਾ ਹੈ।