Just In (Page 571)

ਪਟਿਆਲਾ (ਅਰਵਿੰਦਰ ਸਿੰਘ) ਕੋਰੋਨਾ ਦਾ ਕਹਿਰ ਦੇਸ਼ ਦੁਨੀਆ ‘ਚ ਫੈਲਦਾ ਜਾ ਰਿਹਾ ਹੈ। ਜਿਥੇ ਕਈ ਜਗ੍ਹਾ ਪੰਜਾਬ ‘ਚ ਮਾਸਕ ਤੇ ਹੈਂਡ ਸੈਨੇਟਾਈਜ਼ਰ ਦੀ ਕਾਲਾ ਬਾਜ਼ਾਰੀ ਦੇ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਕੁਝ ਸਮਾਜਸੇਵੀ ਲੋੜਵੰਦ ਵਸਤੂਆਂ ਨੂੰ ਘਰ ‘ਚ ਤਿਆਰ ਕਰ ਲੋਕਾਂ ਨੂੰ ਸੈਨੇਟਾਈਜ਼ਰ ਬਣਾ ਕੇ ਫਰੀ ਵੰਡ ਰਹੇ ਹਨ।Continue Reading

ਫਤਹਿਗੜ੍ਹ ਸਾਹਿਬ / ਪਟਿਆਲਾ (ਅਰਵਿੰਦਰ ਸਿੰਘ) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਹੁਣ ਤੱਕ 7 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿਚੋਂ 5 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋ ਮਰੀਜ਼ਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।ਇਹ ਜਾਣਕਾਰੀ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆContinue Reading

ਬ੍ਰਿਸਬੇਨ ( ਹਰਜੀਤ ਲਸਾੜਾ) ਸਮੁੱਚੇ ਵਿਸ਼ਵ ‘ਚ ਕਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਮੁੱਖ ਮੈਡੀਕਲ ਅਫ਼ਸਰ ਪ੍ਰੋਫੈਸਰ ਬ੍ਰੈਂਡੰਨ ਮਰਫੀ ਨੇ ਐਤਵਾਰ ਰਾਸ਼ਟਰੀ ਮੀਡੀਆ ਨੂੰ ਆਪਣੇ ਸਾਂਝੇ ਸੰਬੋਧਨ ਰਾਹੀਂ ਰਾਜ ਤੇ ਸੰਘੀ ਨੇਤਾਵਾਂ ਅਤੇ ਸਿਹਤ ਮੰਤਰੀਆਂ ਦੀ ਕੌਮੀ ਕੈਬਨਿਟ ਮੀਟਿੰਗ ਤੋਂ ਬਾਅਦ ਕਰੋਨਾਵਾਇਰਸ ਦੇ ਫੈਲਾਅContinue Reading

ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਸੂਬੇ ‘ਚ ਸਾਰੀਆਂ ਗ਼ੈਰ–ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ। ਕੋਰੋਨਾ ਵਾਇਰਸ ਆਮ ਜਨਤਾ ‘ਚ ਨਾ ਫੈਲੇ ਅਤੇ ਜਨਤਾ ਦੇ ਬਚਾਅ ਲਈ ਅਜਿਹੇ ਹੁਕਮ ਜਾਰੀ ਹੋਏ ਹਨ। 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ–ਕਰਫ਼ਿਊ ਦਾ ਸੱਦਾ ਦਿੱਤਾ ਸੀ। ਅੱਜ ਪੂਰੇ ਦੇਸ਼ ਵਿਚ ਸਭContinue Reading

ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਜਿ਼ਲ੍ਹਾ ਬਠਿੰਡਾ ਵਿਚ ਕਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਮਾਰਚ 2020 ਤੱਕ ਲਾਗੂ ਰਹਿਣਗੇ। ਇਸ ਸਮੇਂ ਦੋਰਾਨ ਐਮਰਜੈਂਸੀ ਸੇਵਾਵਾਂ ਲਈ ਲੋੜੀਂਦੇ ਵਾਹਨ ਅਤੇ ਜਰੂਰੀ ਵਸਤਾਂ ਤੋਂ ਇਲਾਵਾ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਇਸ ਦੌਰਾਨ ਸਮੂਹContinue Reading

ਗੋਰਿਆਂ ਦੀ ਧਰਤੀ ‘ਤੇ ਵਿਚਰਦਿਆਂ ਇਹ ਮਹਿਸੂਸ ਕੀਤਾ ਹੈ ਕਿ ਜਿੱਥੇ ਅਸੀਂ ਆਧੁਨਿਕਤਾ ਦੇ ਭਰਮ ਵਿੱਚ ਆਪਣੀ ਪੁਰਾਤਨ ਧਰੋਹਰ ਨੂੰ ਭੰਨ੍ਹਘੜ ਕਰਕੇ ਨਵੇਂ ਸਿਰਿਉਂ ਬਨਾਉਣ ਨੂੰ ਹੀ “ਸਾਂਭਣਾ” ਕਹਿ ਕੇ ਖੁਸ਼ ਹੋ ਲੈਂਦੇ ਹਾਂ, ਉੱਥੇ ਆਪਣੀਆਂ ਸੈਂਕੜੇ ਵਰ੍ਹਿਆਂ ਪੁਰਾਣੀਆਂ ਵਸਤਾਂ ਨੂੰ ਪੁਰਾਣੀ ਸ਼ਕਲ ਵਿੱਚ ਹੀ ਸਾਂਭੀ ਰੱਖਣ ਵਿੱਚ ਗੋਰਿਆਂ ਦਾContinue Reading

ਸੰਗੀਤ ਇੱਕ ਸਾਧਨਾ ਦਾ ਨਾਂ ਹੈ। ਸਾਧਨਾ ਕਰਦਿਆਂ ਮਨ ਵਿੱਚ ਲਾਲਚ ਹੋਵੇ ਤਾਂ ਓਹ ਸਾਧਨਾ ਵੀ ਨਿਹਫ਼ਲ ਹੁੰਦੀ ਹੈ। ਬਹੁਤ ਥੋੜ੍ਹੀਆਂ ਰੂਹਾਂ ਹੁੰਦੀਆਂ ਹਨ ਜੋ ਆਪਣੇ ਮਨ ਦੇ ਆਖੇ ਲੱਗਣ ਨਾਲੋਂ ਮਨ ਦੀਆਂ ਮਨਆਈਆਂ ਨੂੰ ਵੀ ਆਪਣੀ ਮਸਤੀ ਅਨੁਸਾਰ ਢਾਲ ਲੈਂਦੇ ਹਨ। ਸਵਾ ਛੇ ਫੁੱਟ ਕੱਦ, ਦੇਖਣੀ ਪਰਖਣੀ ਪੱਖੋਂ ਪਹਿਲਵਾਨਾਂContinue Reading

ਇਹ ਬੱਸਾਂ ਨਿਰਧਾਰਤ ਰੂਟਾਂ ‘ਤੇ ਸੋਮਵਾਰ ਤੋਂ ਚੱਲਣਗੀਆਂ ਚੰਡੀਗੜ੍ਹ(ਏ-ਆਰ. ਆਰ. ਐੱਸ. ਸੰਧੂ ) ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਨੇ ਇਕ ਜਰੂਰੀ ਘੋਸ਼ਣਾ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ / ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਚੋਣਵੇਂ ਰੂਟਾਂ ਤੇ ਐਤਵਾਰ ਨੂੰ ਨਹੀਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 50 ਨਿਰਧਾਰਤ ਰੂਟਾਂ ‘ਤੇ ਇਹ ਸੇਵਾਵਾਂContinue Reading

ਖੰਨਾ (ਰਵਿੰਦਰ ਸਿੰਘ ਢਿੱਲੋਂ ) ਹਰਪ੍ਰੀਤ ਸਿੰਘ .ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਸਰਕਾਰ ਅਤੇਪੰਜਾਬ ਸਰਕਾਰ ਵੱਲੋ ਵਿਸ਼ਵ ਭਰ ਵਿੱਚ ਚੱਲ ਰਹੀ ਕਰੋਨਾ ਵਾਇਰਸ (COVD-19) ਨਾਮ ਦੀ ਬੀਮਾਰੀ ਨਾਲ ਨਜਿੱਠਣ ਲਈ ਹਰ ਤਰ੍ਹਾ ਦੇ ਸੁਰੱਖਿਆ ਪ੍ਰਬੰਧ ਅਖਤਿਆਰ ਕੀਤੇ ਗਏ ਹਨ, ਭਾਰਤContinue Reading

ਨਾਭਾ (ਤਰੁਣ ਮਹਿਤਾ) ਨਾਭਾ ਸ਼ਹਿਰ ਦੇ ਕੌਸਲਰਾਂ ਦੇ 5 ਸਾਲ ਪੂਰੇ ਹੋਣ ਦੀ ਖੁਸੀ ਵਿੱਚ ਨਗਰ ਕੌਸਲਰ ਪ੍ਰਧਾਨ ਰਜਨੀਸ ਮਿੱਤਲ ਸ਼ੈਂਟੀ ਦੀ ਅਗਵਾਈ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਰੋਹContinue Reading