CAT Result 2021 : ਕੈਟ ਪ੍ਰੀਖਿਆ ਦੇ ਨਤੀਜੇ ਦਾ ਐਲਾਨ, ਇਸ ਲਿੰਕ ’ਤੇ ਵੇਖੋ ਸਕੋਰ ਕਾਰਡ, 9 ਉਮੀਦਵਾਰਾਂ ਨੇ ਕੀਤਾ 100 ਫ਼ੀਸਦੀ ਸਕੋਰ

ਭਾਰਤੀ ਪ੍ਰਬੰਧ ਸੰਸਥਾ (ਆਈਆਈਐੱਮ) ਅਹਿਮਦਾਬਾਦ ਵੱਲੋਂ ਲਏ ਗਏ ਕਾਮਨ ਐਡਮਿਸ਼ਨ ਟੈਸਟ (ਕੈਟ) 2021 ’ਚ ਸ਼ਾਮਲ ਹੋਏ ਉਮੀਦਵਾਰਾਂ ਲਈ ਮਹੱਤਵਪੂਰਨ ਖ਼ਬਰ।

ਨਵੀਂ ਦਿੱਲੀ, ਐਜੂਕੇਸ਼ਨ ਡੈਸਕ : ਭਾਰਤੀ ਪ੍ਰਬੰਧ ਸੰਸਥਾ (ਆਈਆਈਐੱਮ) ਅਹਿਮਦਾਬਾਦ ਵੱਲੋਂ ਲਏ ਗਏ ਕਾਮਨ ਐਡਮਿਸ਼ਨ ਟੈਸਟ (ਕੈਟ) 2021 ’ਚ ਸ਼ਾਮਲ ਹੋਏ ਉਮੀਦਵਾਰਾਂ ਲਈ ਮਹੱਤਵਪੂਰਨ ਖ਼ਬਰ। ਆਈਆਈਐੱਮ ਅਹਿਮਦਾਬਾਦ ਵੱਲੋਂ ਕੈਟ 2021 ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਥਾ ਵੱਲੋਂ ਕੈਟ ਨਤੀਜੇ 2021 ਦੇ ਐਲਾਨ ਤਹਿਤ ਕੈਟ 2021 ਸਕੋਰ ਕਾਰਡ ਨੂੰ ਅੱਜ, 3 ਜਨਵਰੀ 2021 ਨੂੰ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਪ੍ਰੀਖਿਆ ਪੋਰਟਲ ’ਤੇ ਦਿੱਤੇ ਗਏ ਲਿੰਕ ਜਾਂ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਆਪਣਾ ਨਤੀਜਾ ਵੇਖ ਸਕਦੇ ਹਨ ਅਤੇ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹਨ।

9 ਉਮੀਦਵਾਰਾਂ ਦਾ ਰਿਹਾ 1‘00 ਫ਼ੀਸਦੀ ਸਕੋਰ

ਆਈਆਈਐੱਮ ਅਹਿਮਦਾਬਾਦ ਵੱਲੋਂ ਜਾਰੀ ਅਪਡੇਟ ਅਨੁਸਾਰ, ਕੈਟ 2021 ਪ੍ਰੀਖਿਆ ’ਚ ਕੁੱਲ 9 ਉਮੀਦਵਾਰਾਂ ਨੇ 100 ਫ਼ੀਸਦੀ ਸਕੋਰ ਕੀਤਾ ਹੈ। ਇਨ੍ਹਾਂ ’ਚੋਂ ਮਹਾਰਾਸ਼ਟਰ ਦੇ ਚਾਰ ਉਮੀਦਵਾਰਾਂ ਨੇ ਸੌ ਫ਼ੀਸਦੀ ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ (2), ਹਰਿਆਣਾ (1), ਤੇਲੰਗਾਨਾ (1) ਅਤੇ ਪੱਛਮੀ ਬੰਗਾਲ (1) ਦਾ ਸਥਾਨ ਰਿਹਾ।

ਇਨ੍ਹਾਂ ਸਟੈਪ ’ਚ ਵੇਖੋ ਕੈਟ 2021 ਸਕੋਰ ਕਾਰਡ

ਜੋ ਉਮੀਦਵਾਰ ਕੈਟ 2021 ਪ੍ਰੀਖਿਆ ’ਚ ਸ਼ਾਮਲ ਹੋਏ ਸਨ, ਉਨ੍ਹਾਂ ਨੂੰ ਆਪਣਾ ਨਤੀਜਾ ਅਤੇ ਕੈਟ ਸਕੋਰ ਕਾਰਡ 2021 ਡਾਊਨਲੋਡ ਕਰਨ ਲਈ ਪ੍ਰੀਖਿਆ ਪੋਰਟਲ iimcat.ac.in ’ਤੇ ਵਿਜ਼ਿਟ ਕਰਨਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ ’ਤੇ ਹੀ ਐਕਟਿਵ ਕੀਤੇ ਜਾਣ ਵਾਲੇ ਲਿੰਕ ’ਤੇ ਕਲਿਕ ਕਰਕੇ ਉਮੀਦਵਾਰ ਕੈਟ ਰਿਜ਼ਲਟ 2021 ਪੇਜ ’ਤੇ ਜਾ ਸਕਣਗੇ। ਇਸ ਪੇਸ ’ਤੇ ਉਮੀਦਵਾਰਾਂ ਨੂੰ ਅਪਾਣੇ ਵੇਰੇ (ਰਜਿਸਟਰੇਸ਼ਨ ਨੰਬਰ, ਰੋਲ ਨੰਬਰ ਆਦਿ) ਭਰ ਕੇ ਸਬਮਿਟ ਕਰਨਾ ਪਵੇਗਾ। ਇਸ ਤੋਂ ਬਾਅਦ ਉਮੀਦਵਾਰ ਆਪਣਾ ਸਕੋਰ ਕਾਰਡ ਡਾਊਨਲੋਡ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਆਈਆਈਐੱਮ ਅਹਿਮਦਾਬਾਦ ਵੱਲੋਂ ਕੈਟ 2021 ਪ੍ਰੀਖਿਆ 28 ਨਵੰਬਰ 2021 ਨੂੰ ਲਈ ਗਈ ਸੀ। ਰਿਪੋਰਟ ਅਨੁਸਾਰ, ਕੈਟ 2021 ’ਚ 2 ਲੱਖ ਤੋਂ ਜ਼ਿਆਦਾ ਉਮੀਦਵਾਰ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਸੰਸਥਾ ਵੱਲੋਂ ਕੈਟ 2021 ਦੇ ‘ਆਂਸਰ ਕੀ’ 8 ਦਸੰਬਰ ਨੂੰ ਜਾਰੀ ਕਰਦੇ ਹੋਏ ਉਮੀਦਵਾਰਾਂ ਤੋਂ ਉਨ੍ਹਾਂ ਦੇ ਇਤਰਾਜ਼ 11 ਦਸੰਬਰ ਤਕ ਮੰਗੇ ਗਏ ਸਨ। ਇਨ੍ਹਾਂ ਇਤਰਾਜ਼ਾ ਦੀ ਸਮੀਖਿਆ ਤੋਂ ਬਾਅਦ ਹੁਣ ਕੈਟ ਰਿਜ਼ਲਟ 2021 ਦਾ ਐਲਾਂਨ ਹੁਣ ਜਨਵਰੀ ਦੇ ਪਹਿਲੇ ਹਫ਼ਤੇ ਦੌਰਾਨ ਕੀਤੇ ਜਾਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆ ਸਨ।

ਦੂਜੇ ਪਾਸੇ, ਪਿਛਲੇ ਕੁਝ ਸਾਲਾਂ ਦੇ ਟਰੈਂਡ ਨੂੰ ਵੇਖੀਏ ਤਾਂ ਕੈਟ ਪ੍ਰੀਖਿਆ ਨਤੀਜੇ ਦੇ ਜਨਵਰੀ ੇ ਪਹਿਲੈ ਹਫ਼ਤੇ ਦੌਰਾਨ ਜਾਰੀ ਕਰਨ ਦੀ ਪੂਰੀ ਸੰਭਾਵਨਾ ਹੈ। ਸੰਨ 2020 ਦੀ ਪ੍ਰੀਖਿਆ ਦੇ ਨਤੀਜੇ 2 ਜਨਵਰੀ 2021 ਨੂੰ 20219 ਦੀ ਪ੍ਰੀਖਿਆ ਦੇ ਨਤੀਜੇ 4 ਜਨਵਰੀ ਨੂੰ ਅਤੇ ਸੰਨ 2018 ਦੇ ਟੈਸਟ ਦਾ ਨਤੀਜਾ 5 ਜਨਵਰੀ ਨੂੰ 20219 ਨੂੰ ਜਾਰੀ ਕੀਤਾ ਗਿਆ ਸੀ। ਇਸ ਟਰੈਂਡ ਦੇ ਆਧਾਰ ’ਤੇ ਮੰਨਿਆ ਜਾ ਰਿਹਾ ਹੈ ਕਿ ਆਈਆਈਐੱਮ ਅਹਿਮਦਾਬਾਦ ਕੈਟ ਰਿਜ਼ਲਟ 2021 ਦਾ ਐਲਾਨ ਜਨਵਰੀ ਦੇ ਪਹਿਲੇ ਹਫ਼ਤੇ ਕਰ ਦੇਵੇਗਾ।

Share This :

Leave a Reply