ਪਟਿਆਲਾ ‘ਚ ‘ਆਪ’ ਦਾ ਕਬਜ਼ਾ

ਕੈਪਟਨ ਅਮਰਿੰਦਰ ਸਿੰਘ ਹਾਰੇ !

ਪਟਿਆਲਾ, ਮਿਡਿਆ ਬਿਊਰੋ:

ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਤੋਂ ਬਾਅਦ ਨਤੀਜਿਆਂ ਦੀ ਉਡੀਕ ਖ਼ਤਮ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣ 2022 ਲਈ ਪਟਿਆਲਾ ਦੇ ਅੱਠ ਹਲਕਿਆਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜ਼ਿਲ੍ਹੇ ਦੇ ਅੱਠ ਹਲਕਿਆਂ ‘ਚ 15 ਲੱਖ 15 ਹਜ਼ਾਰ 445 ਵੋਟਰਾਂ ਵਿਚੋਂ 791776 ਪੁਰਸ਼ ਤੇ 723609 ਔਰਤ ਵੋਟਰ ਹਨ। ਇਨ੍ਹਾਂ ‘ਚੋਂ 12401 ਦਿਵਿਆਂਗ ਤੋਂ ਇਲਾਵਾ 60 ਥਰਡ ਜੈਂਡਰ ਵੋਟਰ ਹਨ। ਜ਼ਿਲ੍ਹੇ ਦੇ ਸਮੂਹ ਹਲਕਿਆਂ ਤੋਂ 102 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਆਮ ਆਦਮੀ ਪਾਰਟੀ ਦੇ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਜੇਤੂ ਰਹੇ। ਇਸ ਤੋਂ ਇਲਾਵਾ ਰਾਜਪੁਰਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੇ ਜਿੱਤ ਹਾਸਲ ਕੀਤੀ ਹੈ।

ਇਥੇ ਹੋ ਰਹੀ ਸੀ ਗਿਣਤੀ

8 ਹਲਕਿਆਂ ਵਿਚੋਂ ਸਰਕਾਰੀ ਮਹਿੰਦਰਾ ਕਾਲਜ ‘ਚ ਪਟਿਆਲਾ ਸ਼ਹਿਰੀ, ਥਾਪਰ ਯੂਨੀਵਰਸਿਟੀ ‘ਚ ਬਣੇ ਗਿਣਤੀ ਕੇਂਦਰ ਵਿਚ ਪਟਿਆਲਾ ਦਿਹਾਤੀ, ਸਰਕਾਰੀ ਆਈਟੀਆਈ ਨਾਭਾ ਰੋਡ ਵਿਖੇ ਹਲਕਾ ਨਾਭਾ, ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਐੱਸਐੱਸਟੀ ਨਗਰ ਵਿਖੇ ਹਲਕਾ ਸਨੌਰ, ਪੰਜਾਬੀ ਯੂਨੀਵਰਸਿਟੀ ਵਿਖੇ ਹਲਕਾ ਘਨੌਰ ਤੇ ਰਾਜਪੁਰਾ, ਪੋਲੋ ਗਰਾਊਂਡ ਵਿਖੇ ਹਲਕਾ ਸਮਾਣਾ ਤੇ ਸ਼ੁਤਰਾਣਾ ਦੀਆਂ ਵੋਟਾਂ ਦੀ ਗਿਣਤੀ ਹੋ ਰਹੀ ਹੈ।

Share This :

Leave a Reply