ਚੰਡੀਗੜ੍ਹ (ਮੀਡੀਆ ਬਿਊਰੋ): ਪੰਜਾਬ ਦੀ ਰਾਜਨੀਤੀ ‘ਚ ਆਏ ਭੂਚਾਲ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਰਹੇ ਹਨ। ਵਿਧਾਇਕਾਂ ਤੇ ਮੰਤਰੀਆਂ ਦੀ ਆਪਣੇ ਖ਼ਿਲਾਫ਼ ਬਗਾਵਤ ਝੱਲ ਰਹੇ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਸਾਹਮਣੇ ਆਪਣੀ ਗੱਲ ਰੱਖਣਗੇ।
ਪੰਜਾਬ ਕਾਂਗਰਸ ਦੇ ਦੂਜੇ ਆਗੂ ਇਸ ਪੈਨਲ ਸਾਹਮਣੇ ਆਪਣੀ ਸ਼ਿਕਾਇਤ ਰੱਖ ਚੁੱਕੇ ਹਨ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ 4 ਜੂਨ ਨੂੰ ਪੈਨਲ ਨੂੰ ਮਿਲਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਆਪਣੇ ਬਚਾਅ ‘ਚ ਤਰਕ ਦੇਣਗੇ ਨਾਲ ਹੀ ਬਾਗੀਆਂ ਖ਼ਿਲਾਫ਼ ਸਬੂਤ ਵੀ ਦੇ ਸਕਦੇ ਹਨ।