ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਦੀ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਭਲਾਈ ਤੇ ਵਿਕਾਸ ਕੰਮਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਇਹ ਗੱਲ ਅੱਜ ਇਥੋਂ ਦੇ ਵਾਰਡ ਨੰਬਰ-23, 24, 27 ਦੇ ਸਾਂਝੇ ਪ੍ਰੋਗਰਾਮ ਮੌਕੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਹੀ। ਇਸ ਮੌਕੇ 65 ਲੱਖ ਦੀ ਲਾਗਤ ਨਾਲ ਤਿਆਰ ਹੋਈ ਵਾਰਡ ਦੀ ਬਾਬਾ ਨਿਰਗੁਣ ਦਾਸ ਮੁੱਖ ਸੜਕ ਨੂੰ ਲੋਕ ਅਰਪਣ ਕਰਦਿਆਂ ਕੋਟਲੀ ਨੇ ਕਿਹਾ ਕਿ ਖੰਨਾ ਵਿਧਾਨ ਸਭਾ ਹਲਕੇ ਅੰਦਰ ਆਉਂਦੇ ਹਰ ਪਿੰਡ ਤੇ ਵਾਰਡ ਵਿਚ ਰਿਕਾਰਡ ਤੋੜ ਵਿਕਾਸ ਕੀਤੇ ਗਏ ਹਨ। ਇਲਾਕੇ ਦੇ ਲੋਕ ਕਾਂਗਰਸ ਦੇ ਲੋਕ ਭਲਾਈ ਕੰਮਾਂ ਤੋਂ ਸੰਤੁਸ਼ਟ ਹਨ ਅਤੇ ਅੱਗੇ ਵੀ ਭਲਾਈ ਕਾਰਜ ਲਗਾਤਾਰ ਜਾਰੀ ਰਹਿਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਬਿਜਲੀ, ਪਾਣੀ ਦੇ ਬਿੱਲਾਂ ਵਿਚ ਰਿਆਇਤ ਦੇ ਨਾਲ ਨਾਲ ਲਾਲ ਲਕੀਰ ਵਾਲੀ ਜਾਇਦਾਦ ਦੀ ਰਜਿਸਟਰੀ ਸਮੇਤ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਕਾਂਗਰਸੀ ਆਗੂ ਅਮਨ ਕਟਾਰੀਆ ਨੇ ਕਿਹਾ ਕਿ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਇਸ ਸੜਕ ਦਾ ਨਿਰਮਾਣ ਪਹਿਲ ਦੇ ਅਧਾਰ ਤੇ ਕੀਤਾ ਗਿਆ ਹੈ, ਜਿਸ ਨਾਲ ਆਲੇ-ਦੁਆਲੇ ਦੇ ਕਈ ਵਾਰਡਾਂ ਦੇ ਲੋਕਾਂ ਨੂੰ ਲਾਭ ਪੁੱਜੇਗਾ। ਇਸ ਮੌਕੇ ਜਤਿੰਦਰ ਪਾਠਕ, ਗੁਰਮੀਤ ਨਾਗਪਾਲ, ਸੁਖਦੇਵ ਮਿੱਢਾ, ਅਵਤਾਰ ਸ਼ੇਰਗਿੱਲ, ਖੁਸ਼ਦੇਵ ਸਿੰਘ, ਰਾਮ ਸਿੰਘ, ਦਲਜੀਤ ਕੌਰ, ਤਰੁਣ ਲੁੰਬਾ, ਹਰਪ੍ਰੀਤ ਧੰਜਲ, ਅੰਕਿਤ ਸ਼ਰਮਾ, ਹਰਮਨ ਸ਼ੇਰਗਿੱਲ, ਕਰਨਵੀਰ ਸਿੰਘ, ਆਸ਼ੀ ਸ਼ਰਮਾ, ਗੁਲਜ਼ਾਰ ਸਿੰਘ, ਸ਼ੀਤਲ ਗਰਚਾ, ਪ੍ਰਤਾਪ ਭੰਗੂ, ਗੁਲਸ਼ਨ ਕਟਾਰੀਆ, ਵਿਜੈ ਮੋਦਗਿੱਲ, ਕੰਵਰਜੀਤ ਸਿੰਘ, ਵਰਿੰਦਰ ਮੋਦਗਿੱਲ, ਸੁੱਚਾ ਸਿੰਘ, ਹਰਿੰਦਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।