ਝਬਾਲ, ਮੀਡੀਆ ਬਿਊਰੋ:
ਆਏ ਦਿਨ ਪਾਕਿਸਤਾਨ (Pakistan) ਵੱਲੋਂ ਭਾਰਤ ‘ਚ ਘੁਸਪੈਠ ਕਰਨ ਦੀਆਂ ਵਾਪਰੀਆਂ ਵਾਰਦਾਤਾਂ ਦਾ ਦਿਨੋ-ਦਿਨ ਸਿਲਸਿਲਾ ਵਧਦਾ ਜਾ ਰਿਹਾ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਪੰਜਾਬ ‘ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਮੰਗਲਵਾਰ ਦੇਰ ਰਾਤ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ (Indo-Pak Border) ‘ਤੇ ਪਿੰਡ ਹਵੇਲੀਆਂ ਨੇੜੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਬੀਐਸਐਫ ਦੇ ਜਵਾਨ ਤੇ ਪੁਲਿਸ ਮੌਕੇ ਤੋਂ ਡਰੋਨ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ‘ਚ ਜੁਟੇ ਹੋਏ ਹਨ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਪਿੰਡ ਹਵੇਲੀਆ ਨੇੜੇ ਸਰਹੱਦ ਬੁਰਜੀ ਨੰਬਰ 124/48 ‘ਤੇ ਰਾਤ 2.30 ਵਜੇ ਡਿਊਟੀ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਮੁਸਤੈਦੀ ਵਰਤਦਿਆਂ BSF ਦੇ ਜਵਾਨਾਂ ਨੇ 19 ਦੇ ਕਰੀਬ ਰੌਂਦ ਫਾਇਰ ਕੀਤੇ ਤੇ ਪੰਜਾਬ ਪੁਲਿਸ (Punjab Police) ਨੂੰ ਵੀ ਸੂਚਿਤ ਕੀਤਾ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਦੀ ਅਗਵਾਹੀ ਹੇਠ ਪੁਲਿਸ ਨੇ ਰਾਤ ਤੋਂ ਹੀ ਚਲਾਏ ਸਰਚ ਅਭਿਆਨ ਦੌਰਾਨ ਗੁਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਦੀ ਜ਼ਮੀਨ ‘ਚੋਂ ਡਰੋਨ ਬਰਾਮਦ ਕਰ ਲਿਆ।
ਇਸ ਮੌਕੇ ਸਰਚ ਅਭਿਆਨ ‘ਚ ਜਿੱਥੇ ਬੀਐੱਸਈਫ ਦੇ ਡੀਆਈਜੀ ਭੁਪਿੰਦਰ ਸਿੰਘ 71 ਬਟਾਲੀਅਨ ਕਮਾਂਡਰ ਪਰਮੋਦ ਪ੍ਰਸਾਦ ਨੋਟੀਕਲ ਅਤੇ ਕੰਪਨੀ ਕਮਾਂਡਰ ਰਘੂਨਾਥ ਰਾਮ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਸਬ ਇੰਸਪੈਕਟਰ ਦਲਬੀਰ ਸਿੰਘ ਤੋਂ ਇਲਾਵਾ ਭਾਰੀ ਬੀਐਸਐਫ ਤੇ ਪੁਲਿਸ ਦੇ ਜਵਾਨਾਂ ਨੇ ਸਰਚ ਅਭਿਆਨ ਜਾਰੀ ਰੱਖਿਆ। ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਬਰਾਮਦ ਹੋਇਆ ਡ੍ਰੋਨ ਵੱਖ-ਵੱਖ ਥਾਵਾਂ ਤੋਂ ਪਹਿਲਾਂ ਮਿਲੇ ਡਰੋਨਾਂ ਵਰਗਾ ਹੀ ਹੈ ਅਤੇ ਉਸ ਨਾਲ ਇਕ ਤਿਨ ਇੱਕ ਸੌ ਗਰਾਮ ਦਾ ਕੋਈ ਪੱਥਰ ਬੱਝਾ ਹੋਇਆ ਸੀ ਚਿੱਟੇ ਕੱਪੜੇ ਵਿਚ ਅਤੇ ਜਿਸ ਨੂੰ ਕਿ ਬੀਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ।