ਡਿਊਟੀ ਦੌਰਾਨ ਵਾਪਰਿਆ ਸੜਕ ਹਾਦਸਾ
ਬਲਾਚੌਰ, ਮੀਡੀਆ ਬਿਊਰੋ:
ਬਲਾਚੌਰ ਦੇ ਬਲਾਕ ਸੜੋਆ ਅਧੀਨ ਪੈਂਦੇ ਪਿੰਡ ਧਰਮਪੁਰ ਦੇ ਵਸਨੀਕ ਧਰਮਿੰਦਰ ਸਿੰਘ ਪੁੱਤਰ ਦਰਸ਼ਨ ਲਾਲ ਜੋ ਅਸਾਮ ‘ਚ ਕਾਂਸਟੇਬਲ ਡਰਾਈਵਰ ਵਜੋਂ ਆਪਣੀ ਡਿਊਟੀ ਨਿਭਾ ਰਹੇ ਸਨ। ਧਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਹਾਦਸੇ ਵਿੱਚ ਸ਼ਹੀਦ ਹੋ ਗਏ। ਜੱਦੀ ਪਿੰਡ ਧਰਮਪੁਰ ਦੇ ਸ਼ਮਸ਼ਾਨਘਾਟ ਵਿੱਚ ਸੈਂਕੜਿਆਂ ਦੀ ਤਾਦਾਦ ‘ਚ ਹਾਜ਼ਰ ਲੋਕਾਂ ਵੱਲੋਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਜਾਣਕਾਰੀ ਅਨੁਸਾਰ, ਉਹ ਡਿਊਟੀ ਦੌਰਾਨ ਸਰਕਾਰੀ ਜਿਪਸੀ ਵਿੱਚ ਸਮੇਤ ਪੰਜ ਜਵਾਨ ਅਸਾਮ ਵਿਖੇ ਪੈਟਰੋਲਿੰਗ ਲਈ ਜਾ ਰਹੇ ਸਨ। ਸੜਕ ‘ਤੇ ਅਚਾਨਕ ਗੱਡੀ ਦੇ ਅੱਗੇ ਜਾਨਵਰ ਆ ਗਿਆ ਜਿਸ ਨੂੰ ਬਚਾਉਂਦਿਆਂ ਉਨ੍ਹਾਂ ਦੀ ਜਿਪਸੀ ਦਾ ਸੰਤੁਲਨ ਵਿਗੜ ਗਿਆ ਤੇ ਨਦੀ ਵਿਚ ਜਾ ਡਿੱਗੀ। ਪਾਣੀ ਦੇ ਤੇਜ਼ ਵਹਾਅ ਵਿੱਚ ਦੋ ਨੌਜਵਾਨ ਕਾਂਸਟੇਬਲ ਜਤਿੰਦਰ ਕੁਮਾਰ ਪਾਂਡੇ ਅਤੇ ਕਾਂਸਟੇਬਲ ਧਰਮਿੰਦਰ ਸਿੰਘ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ ਅਤੇ ਤਿੰਨ ਸਾਥੀ ਕਿਸੇ ਤਰ੍ਹਾਂ ਬਚਣ ਵਿੱਚ ਕਾਮਯਾਬ ਹੋ ਗਏ। ਮਗਰ ਇਸ ਦੌਰਾਨ ਧਰਮਿੰਦਰ ਸਿੰਘ ਸ਼ਹੀਦ ਹੋ ਗਿਆ । ਉਨ੍ਹਾਂ ਦੇ ਪਿੰਡ ਧਰਮਪੁਰ ਤਹਿਸੀਲ ਬਲਾਚੌਰ ਲਿਆਂਦੀ ਗਈ ਜਿੱਥੇ ਕਿ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਦੋ ਲੜਕੇ ਅਤੇ ਪਤਨੀ ਛੱਡ ਗਏ ਹਨ। ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਡੀਐਸਪੀ ਬਲਾਚੌਰ ਤਰਲੋਚਨ ਸਿੰਘ, ਤਹਿਸੀਲਦਾਰ ਕੁਲਦੀਪ ਸਿੰਘ, ਸਤਨਾਮ ਸਿੰਘ, ਹਜੂਰਾ ਸਿੰਘ ਪੈਲੀ, ਆਰਪੀ ਸਿੰਘ, ਹਰਬੰਸ ਲਾਲ, ਗੁਰਮੇਲ ਚੰਦ ਸਾਬਕਾ ਸਰਪੰਚ, ਕਸ਼ਮੀਰੀ ਲਾਲ ਕਰੀਮਪੁਰ, ਕਸ਼ਮੀਰੀ ਲਾਲ ਛੂਛੇਵਾਲ, ਕਾਲਾ ਪੋਜੇਵਾਲ, ਰੋਸ਼ਨ ਲਾਲ ਚੰਦਿਆਣੀ, ਵਿਜੇ ਕੁਮਾਰ ਸਿਆਣਾ, ਜੀਤ ਰਾਮ , ਨਰਿੰਦਰ ਕਟਾਰੀਆ ਅਤੇ ਹਜ਼ਾਰਾਂ ਹੀ ਰਿਸ਼ਤੇਦਾਰ ਮਿੱਤਰ ਸੱਜਣ ਹਾਜ਼ਰ ਸਨ।






















