ਡੇਰਾ ਬਾਬਾ ਨਾਨਕ, ਮੀਡੀਆ ਬਿਊਰੋ:
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਬੀਐੱਸਐੱਫ ਜਵਾਨਾਂ ਲਈ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਚੁਣੌਤੀ ਬਣੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ‘ਚ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਸਰਹੱਦ ‘ਤੇ ਆ ਰਹੇ ਡਰੋਨ ਅਤੇ ਨਸ਼ਿਆਂ ਦੀ ਤਸਕਰੀ ਨੂੰ ਬੀਐੱਸਐੱਫ ਜਵਾਨਾਂ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ, ਉੱਥੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਵੀਰਵਾਰ ਨੂੰ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ10 ਬਟਾਲੀਅਨ
ਦੀ ਬੀਓਪੀ ਕੱਸੋਵਾਲ ਤੇ ਭਾਰਤ ਪਾਕਿਸਤਾਨ ਜ਼ੀਰੋ ਲਾਈਨ ਤੇ ਦੋਹਾਂ ਦੇਸ਼ਾਂ ਦੇ ਕਮਾਂਡੈਂਟ ਪੱਧਰ ਦੇ ਅਧਿਕਾਰੀਆਂ ਦੀ ਫਲੈਗ ਮੀਟਿੰਗ ਹੋਈ। ਇਸ ਫਲੈਗ ਮੀਟਿੰਗਾਂ ਦੌਰਾਨ ਬੀਐੱਸਐੱਫ ਦੁਆਰਾ ਉਠਾਏ ਗਏ ਏਜੰਡੇ ਦੇ ਨੁਕਤੇ ਅਤੇ ਪਾਕਿ ਰੇਂਜਰਾਂ ਦੁਆਰਾ ਜਵਾਬ ਦਿੱਤੇ ਗਏ ।
ਇਸ ਮੌਕੇ ਬੀਐੱਸਐੱਫ ਦੀ 10 ਬਟਾਲੀਅਨ ਦੇ ਕਮਾਂਡੈਂਟ ਕੁਲਵੰਤ ਕੁਮਾਰ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੁਆਰਾ ਭਾਰਤੀ ਹਵਾਈ ਖੇਤਰ ਦੀ ਅਕਸਰ ਉਲੰਘਣਾ ਤੋਂ ਇਲਾਵਾ ਪਾਕਿਸਤਾਨ ਵਾਲੇ ਪਾਸੇ ਤੋਂ ਹੋ ਰਹੀ ਹੈਰੋਇਨ ਤਸਕਰੀ ਅਤੇ ਪਾਕਿਸਤਾਨੀ ਰੇਂਜ਼ਰਾਂ ਵਲੋਂ ਬੀਐਸਐਫ ਜਵਾਨਾਂ ਨਾਲ ਵਰਤੀ ਜਾਣ ਵਾਲੀ ਗ਼ਲਤ ਭਾਸ਼ਾ ਸੰਬੰਧੀ ਮੰਗ ਉਠਾਈ ਗਈ । ਜਦ ਕਿ ਦੂਸਰੇ ਪਾਸੇ ਪਾਕਿਸਤਾਨ ਦੇ ਲੈਫਟੀਨੈਂਟ ਕਰਨਲ ਸ਼ਕੀਬ ਅਲੀ ਹੈਦਰੀ,ਮਾਝ ਤਾਰੀਕ ਟੂ ਆਈ ਸੀ,ਕੈਪਟਨ ਜ਼ਹੀਰ ਆਰਜ਼ੂ ਡੈਂਟ ਨੇ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਕੋਈ ਡਰੋਨ ਨਹੀਂ ਉਡਾਇਆ ਗਿਆ। ਹਾਲਾਂਕਿ ਜੇਕਰ ਭਵਿੱਖ ‘ਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਗਈ ਤਾਂ ਪਾਕਿਸਤਾਨ ‘ਤੇ ਤਿੱਖੀ ਨਜ਼ਰ ਰੱਖੇਗਾ। ਇਸ ਫਲੈਗ ਮੀਟਿੰਗ ਵਿੱਚ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਦੇ ਦਰਜਨ ਤੋਂ ਵੱਧ ਬਰਾਬਰ ਬਰਾਬਰ ਸੁਰੱਖਿਆ ਦਸਤੇ ਮੌਜੂਦ ਸਨ। ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਡਰੋਨ ਅਤੇ ਨਸ਼ਾ ਤਸਕਰੀ ਸਬੰਧੀ ਕੀਤੀ ਗਈ ਪਾਕਿਸਤਾਨੀ ਰੇਂਜਰਾਂ ਨਾਲ ਫਲੈਗ ਮੀਟਿੰਗ ਵਿੱਚ ਦੋਹਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀ।