ਅਮਰੀਕਾ ਵਿਚ ਬਜ਼ੁਰਗ ਸਿੱਖ ’ਤੇ ਵਹਿਸ਼ੀ ਹਮਲਾ

ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸ਼ਹਿਰ ਦੇ ਨਾਲ ਲਗਦੇ ਰਿਚਮੰਡ ਹਿਲ ਇਲਾਕੇ ਵਿਚ ਇਕ ਵਾਰ ਫਿਰ ਬਜ਼ੁਰਗ ਸਿੱਖ ਉਪਰ ਵਹਿਸ਼ੀ ਹਮਲਾ ਹੋਣ ਦੀ ਰਿਪੋਰਟ ਹੈ ਪਰ ਪੁਲਿਸ ਇਸ ਮਾਮਲੇ ਨੂੰ ਨਸਲੀ ਅਪਰਾਧ ਮੰਨਣ ਤੋਂ ਇਨਕਾਰ ਕਰ ਰਹੀ ਹੈ। 82 ਸਾਲ ਦੇ ਓਂਕਾਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਉਨ੍ਹਾਂ ਦਾ ਮੋਬਾਈਲ ਫੋਨ ਅਤੇ ਜੇਬ ਵਿਚ ਮੌਜੂਦ 60 ਡਾਲਰ ਵੀ ਲੈ ਗਏ। ਹਮਲੇ ਦੌਰਾਨ ਜ਼ਖ਼ਮੀ ਓਂਕਾਰ ਸਿੰਘ ਨੂੰ ਇਲਾਜ ਲਈ ਜਮਾਇਕਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਦੀ ਸੱਜੀ ਅੱਖ ਅਤੇ ਚਿਹਰਾ ਬੁਰੀ ਤਰ੍ਹਾਂ ਸੁੱਜ ਗਿਆ ਜਦਕਿ ਛਾਤੀ ’ਤੇ ਵੀ ਕਿਸੇ ਚੀਜ਼ ਨਾਲ ਵਾਰ ਕਰਨ ਦੇ ਨਿਸ਼ਾਨ ਦੇਖੇ ਜਾ ਸਕਦੇ ਸਨ। ਨਿਊ ਯਾਰਕ ਪੁਲਿਸ ਨੇ ਕਿਹਾ ਕਿ ਓਂਕਾਰ ਸਿੰਘ ਉਪਰ ਹਮਲਾ ਕਰਨ ਵਾਲਿਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਹੈ। ਉਧਰ ਓਂਕਾਰ ਸਿੰਘ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਲਿਬਰਟੀ ਐਵੇਨਿਊ ਨੇੜੇ ਸੈਰ ਕਰ ਰਹੇ ਸਨ ਕਿ ਦੋ ਅਣਪਛਾਤੇ ਸ਼ਖਸ ਉਨ੍ਹਾਂ ਕੋਲ ਆਏ ਅਤੇ ਘਸੁੰਨ ਮਾਰਨੇ ਸ਼ੁਰੂ ਕਰ ਦਿਤੇ। ਅਚਾਨਕ ਹੋਏ ਹਮਲੇ ਕਾਰਨ ਓਂਕਾਰ ਸਿੰਘ ਜ਼ਮੀਨ ’ਤੇ ਡਿੱਗ ਗਏ ਪਰ ਹਮਲਾਵਰਾਂ ਨੇ ਵਾਰ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਓਂਕਾਰ ਸਿੰਘ ਮੁਤਾਬਕ ਉਨ੍ਹਾਂ ਨੇ ਹਮਲਾਵਰਾਂ ਨੂੰ ਆਪਣੇ ਜੇਬ ਵਿਚ ਪਏ 50-60 ਡਾਲਰ ਦੇਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਲਗਾਤਾਰ ਹਮਲਾ ਕਰ ਰਹੇ ਸਨ।

Share This :

Leave a Reply