Breaking : ਨੂੰਹ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੱਸ ਸਹੁਰੇ ਨੂੰ ਜ਼ਿੰਦਾ ਸਾੜਿਆ, ਦੋਵਾਂ ਦੀ ਮੌਤ

ਪੱਤਰ ਪ੍ਰੇਰਕ , ਟਾਂਡਾ ਉੜਮੁੜ : ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਜਾਜਾ ਵਿਚ ਸ਼ਨਿਚਰਵਾਰ ਦੇਰ ਰਾਤ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵੇਖਣ ਨੂੰ ਸਾਹਮਣੇ ਆਈ ਜਦੋਂ ਇਕ ਰਿਟਾਇਰਡ ਸੂਬੇਦਾਰ ਫੌਜੀ ਮਨਜੀਤ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਨੂੰ ਨੂੰਹ ਵੱਲੋਂ ਘਰ ਦੇ ਕਮਰੇ ਵਿਚ ਅੱਗ ਲਾ ਕੇ ਬੁਰੀ ਤਰ੍ਹਾਂ ਸਾੜ ਕੇ ਮਾਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਫੌਜ ਵਿੱਚੋਂ ਬਤੌਰ ਸੂਬੇਦਾਰ ਸਾਲ 2014 ਵਿਚ ਰਿਟਾਇਰਡ ਹੋ ਕੇ ਆਏ ਸਨ ਤੇ ਉਦੋਂ ਤੋਂ ਪਿੰਡ ਜਾਂਜਾ ‘ਚ ਆਪਣੇ ਬਣਾਏ ਮਕਾਨ ‘ਚ ਰਹਿੰਦੇ ਹਨ।

ਬੀਤੇ ਦਿਨ ਮ੍ਰਿਤਕਾਂ ਦਾ ਮੁੰਡਾ ਰਵਿੰਦਰ ਸਿੰਘ ਪਾਰਟੀ ਤੇ ਗਿਆ ਸੀ ਤੇ ਜਦੋਂ ਦੇਰ ਰਾਤ ਘਰ ਆਇਆ ਤਾਂ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸਨ ਤੇ ਮਾਤਾ ਪਿਤਾ ਫੋਨ ਨਹੀਂ ਸਨ ਚੁੱਕਦੇ। ਉਹ ਕੰਧ ਟੱਪ ਘਰ ਅੰਦਰ ਬੜਿਆ ਤੇ ਧੱਕੇ ਨਾਲ ਕੁੰਡਾ ਖੋਲ ਅੰਦਰ ਵੇਖਿਆ ਤਾਂ ਮਾਤਾ ਪਿਤਾ ਦੀਆਂ ਅਧ ਸੜੀਆਂ ਲਾਸ਼ਾਂ ਬੈਡਰੂਮ ਚ ਪਈਆ ਸਨ। ਰਵਿੰਦਰ ਨੇ ਮੌਕੇ ‘ਤੇ ਪੁਲਿਸ ਨੂੰ ਇਤਲਾਹ ਦਿੱਤੀ। ਘਟਨਾ ਦੀ ਇਤਲਾਹ ਮਿਲਣ ਤੇ ਡੀਐਸਪੀ ਟਾਂਡਾ ਰਾਜ ਕੁਮਾਰ, ਐਸ ਐਚੳ ਟਾਂਡਾ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਲਾਸ਼ਾਂ ਕਬਜੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਫੌਜੀ ਤੇ ਉਸ ਦੀ ਪਤਨੀ ਦਾ ਕਤਲ ਕਿਹੜੇ ਹਾਲਾਤਾਂ ‘ਚ ਹੋਇਆ ਇਸ ਬਾਰੇ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Share This :

Leave a Reply