ਇੰਗਲੈਂਡ ਵਿੱਚ ਐੱਨ ਐੱਚ ਐੱਸ ਦੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਕੀਤੀ ਜਾਵੇਗੀ ਨੀਲੀ ਰੌਸ਼ਨੀ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਇੰਗਲੈਂਡ ਵਿੱਚ ਐੱਨ ਐੱਚ ਐੱਸ ਦੀ ਸਥਾਪਨਾ ਦੇ  73 ਸਾਲ ਪੂਰੇ ਹੋਣ ‘ਤੇ ਸ਼ਨੀਵਾਰ ਨੂੰ ਇੰਗਲੈਂਡ ਦੇ ਸਾਰੇ ਪ੍ਰਸਿੱਧ ਸਥਾਨਾਂ ਨੂੰ ਨੀਲੇ ਰੰਗ ਦੀ ਰੌਸ਼ਨੀ ਨਾਲ ਪ੍ਰਕਾਸ਼ਮਾਨ ਕੀਤਾ ਜਾਵੇਗਾ। ਇਹ ਕਾਰਵਾਈ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਯੋਗਦਾਨ ਲਈ ਸਟਾਫ ਦਾ ਧੰਨਵਾਦ ਕਰਨ ਦੇ ਮੰਤਵ ਲਈ ਕੀਤੀ ਜਾਵੇਗੀ। ਇੰਗਲੈਂਡ ਵਿੱਚ ਤਕਰੀਬਨ 70 ਸਾਈਟਾਂ ਨੀਲੇ ਰੰਗ ਨਾਲ ਪ੍ਰਕਾਸ਼ਮਾਨ ਹੋਣਗੀਆਂ ਜਿਹਨਾਂ ਵਿੱਚ ਵੇਂਬਲੀ ਆਰਚ, ਲਿਵਰਪੂਲ ਵਿੱਚ ਲਿਵਰ ਬਿਲਡਿੰਗ, ਸੈਲਸਬਰੀ ਗਿਰਜਾਘਰ ਅਤੇ ਟੀਕਾਕਰਨ ਕੇਂਦਰ , ਫੁੱਟਬਾਲ ਸਟੇਡੀਅਮ, ਟਾਊਨ ਹਾਲ, ਚਰਚਾਂ, ਹਸਪਤਾਲ ਅਤੇ ਪੁਲ ਵੀ ਸ਼ਾਮਲ ਹਨ।

ਇਸਦੇ ਇਲਾਵਾ ਵਾਇਰਸ ਕਾਰਨ ਆਪਣੀ ਜਾਨ ਗਵਾਉਣ ਵਾਲੇ ਸਿਹਤ ਕਰਮਚਾਰੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਵੀ ਕਰਵਾਏ ਜਾ ਰਹੇ ਹਨ । ਐੱਨ ਐੱਚ ਐੱਸ ਦੀ ਚੀਫ ਪੀਪਲ ਅਫਸਰ ਪ੍ਰੇਰਨਾ ਇਸਰ, ਸ਼ਨੀਵਾਰ ਦੁਪਹਿਰ ਨੂੰ ਸਟ੍ਰੈਟਫੋਰਡ ਦੇ ਮਹਾਰਾਣੀ ਐਲਿਜ਼ਾਬੈਥ ਓਲੰਪਿਕ ਪਾਰਕ ਵਿਖੇ ਲੰਡਨ ਬਲੌਸਮ ਗਾਰਡਨ ਵਿੱਚ ਇੱਕ ਯਾਦਗਾਰ ਸਮਾਗਮ ਵਿੱਚ ਸ਼ਾਮਲ ਹੋਣਗੇ। ਐੱਨ ਐੱਚ ਐੱਸ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰੇਰਨਾ ਨੇ ਹੋਰ ਪ੍ਰਮੁੱਖ ਵਰਕਰਾਂ, ਸੁਪਰ ਮਾਰਕੀਟ ਸਟਾਫ, ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕਾਮੇ, ਜਨਤਕ ਸੇਵਾਵਾਂ ਅਤੇ ਜਨਤਾ ਦਾ ਦੇਸ਼ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰਨ ਲਈ ਵੀ ਧੰਨਵਾਦ ਕੀਤਾ।

Share This :

Leave a Reply