ਯੂਕੇ ਦਾ ਪੁਰਤਗਾਲ ਨੂੰ ਝਟਕਾ, ਲਾਲ ਸੂਚੀ ਵਿੱਚ ਕੀਤਾ ਤਬਦੀਲ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੁਆਰਾ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਲਈ ਨਵੀਂ ਟ੍ਰੈਫਿਕ ਪ੍ਰਣਾਲੀ ਸ਼ੁਰੂ ਕੀਤੀ ਸੀ, ਜਿਸਦੇ ਤਹਿਤ ਪੁਰਤਗਾਲ ਨੂੰ ਕੁੱਝ ਚੋਣਵੇਂ ਦੇਸ਼ਾਂ ਨਾਲ ਹਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਹੁਣ ਪੁਰਤਗਾਲ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਇਸ ਨੂੰ ਯਾਤਰਾ ਦੀ “ਹਰੀ ਸੂਚੀ” ਤੋਂ ਹਟਾ ਦਿੱਤਾ ਗਿਆ ਹੈ ।

ਯੂਕੇ ਦੁਆਰਾ ਪੁਰਤਗਾਲ ਨੂੰ ਮਡੇਈਰਾ ਅਤੇ ਅਜ਼ੋਰਸ ਸਮੇਤ, ਮੰਗਲਵਾਰ ਨੂੰ ਲਾਲ ਸੂਚੀ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਸੱਤ ਹੋਰ ਦੇਸ਼ ਇਹਨਾਂ ਨਾਲ ਲਾਲ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਟ੍ਰਾਂਸਪੋਰਟ ਸੈਕਟਰੀ ਗ੍ਰਾਂਟ ਸ਼ੈੱਪਸ ਅਨੁਸਾਰ ਪੁਰਤਗਾਲ ਵਿੱਚ ਕੋਵਿਡ ਟੈਸਟ ਦੀਆਂ ਸਕਾਰਾਤਮਕ ਦਰਾਂ ਦੇ ਵਧਣ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ।

ਪਬਲਿਕ ਹੈਲਥ ਇੰਗਲੈਂਡ ਦੁਆਰਾ ਵੀਰਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਭ ਤੋਂ ਪਹਿਲਾਂ ਸਾਹਮਣੇ ਆਏ ਵੇਰੀਐਂਟ ਬ੍ਰਿਟੇਨ ਵਿੱਚ ਪ੍ਰਮੁੱਖ ਹਨ, ਜਿਸਦੇ ਹੁਣ 75% ਕੇਸ ਦਰਜ ਹੋਏ ਹਨ।

ਪੁਰਤਗਾਲ ਦੇ ਇਸ ਫੈਸਲੇ ਦੇ ਸਬੰਧ ਵਿੱਚ ਸਰਕਾਰ ਨੂੰ ਇਹ ਡਰ ਹੈ ਕਿ ਇੱਥੋਂ ਦੀ ਯਾਤਰਾ ਨਾਲ ਮੁਸਾਫਿਰ ਹੋਰ ਵਾਇਰਸ ਦੇ ਰੂਪ ਲਿਆ ਸਕਦੇ ਹਨ, 21 ਜੂਨ ਨੂੰ ਕੋਵਿਡ ਦੀਆਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਖਤਮ ਕਰਨ ਲਈ ਸਰਕਾਰ ਦੀ ਸਮਾਂ-ਸਾਰਣੀ ਨੂੰ ਹੋਰ ਖ਼ਤਰੇ ਵਿਚ ਪਾ ਸਕਦੇ ਹਨ। ਹਾਲਾਂਕਿ ਇਹਨਾਂ ਪਾਬੰਦੀਆਂ ਨੂੰ ਖਤਮ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ ਜਦਕਿ ਇਸ ਬਾਰੇ ਇੱਕ ਫੈਸਲਾ 14 ਜੂਨ ਤੱਕ ਹੋਣਾ ਹੈ।

Share This :

Leave a Reply