ਬੀਕੇਯੂ ਉਗਰਾਹਾਂ ਵੱਲੋ ਆਜ਼ਾਦੀ ਦਿਹਾੜਾ ਕਿਸਾਨ ਮਜ਼ਦੂਰ ਸ਼ਕਤੀ ਸੰਘਰਸ਼ ਦਿਹਾੜੇ ਵਜੋ ਮਨਾਇਆ

ਚੰਡੀਗੜ੍ਹ (ਮੀਡੀਆ ਬਿਊਰੋ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ 15 ਅਗਸਤ ਆਜ਼ਾਦੀ ਦਿਹਾੜਾ ਮੀਰਾਂਕੋਟ ਚੌਂਕ ਰਿਲਾਇੰਸ ਮਾਲ ਅੱਗੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਮੱਤੇਨੰਗਲ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਕਰਕੇ ਕਿਸਾਨ ਮਜ਼ਦੂਰ ਸ਼ਕਤੀ ਸੰਘਰਸ਼ ਦਿਹਾੜੇ ਵਜੋ ਮਨਾਇਆ। ਇਸ ਮੌਕੇ ਹਜ਼ਾਰਾਂ ਕਿਸਾਨ, ਮਜ਼ਦੂਰਾਂ, ਬੀਬੀਆਂ ਤੇ ਨੌਜਵਾਨਾਂ ਨੇ ਜੋਸ਼ੋ ਖਰੋਸ਼ ਨਾਲ ਸਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਦੇਸ਼ ਹਾਕਮ 1947 ਤੋਂ ਲੈ ਕੇ ਅੱਜ 74 ਸਾਲ ਦਾ ਸਮਾਂ ਬੀਤ ਜਾਣ ਤੋ ਬਾਅਦ ਵੀ ਆਜ਼ਾਦੀ ਦੇ ਨਾਂ ਦਾ ਜਸ਼ਨ ਮਨ੍ਹਾ ਕੇ ਪਰਦੇ ਅੰਦਰ ਰਹਿ ਕੇ ਮੁੱਠੀ ਭਰ ਦੇਸ਼ੀ-ਵਿਦੇਸ਼ੀ ਸਾਮਰਾਜੀ ਕੰਪਨੀਆਂ ਨੂੰ ਸਮੁੱਚੇ ਭਾਰਤ ਦੇ ਕਿਰਤੀ ਲੋਕਾਂ ਦੀ ਲੁੱਟ ਕਰਨ ਦੀ ਲਗਾਤਾਰ ਕਾਨੂੰਨੀ ਮਾਨਤਾ ਦੇ ਰਹੀਆ ਹਨ।

ਇਸ ਨੀਤੀ ਦੇ ਤਹਿਤ ਸਮੁੱਚੇ ਭਾਰਤ ਅੰਦਰ ਬਿਜਲੀ, ਹਸਪਤਾਲ, ਸੜਕ, ਸਿੱਖਿਆ, ਐੱਲਆਈਸੀ, ਰੇਲਵੇ, ਕੋਲੇ ਦੀਆ ਖਾਨਾ ਆਦਿ ਬਹੁਤ ਸਾਰੇ ਅਦਾਰੇ ਨਿੱਜੀ ਕੰਪਨੀਆਂ ਦੇ ਹਵਾਲੇ ਕਰਕੇ ਲੋਕਾਂ ਦਾ ਖੂਨ ਨਚੋੜਿਆ ਜਾ ਰਿਹਾ ਹੈ ਪਰ ਇਸ ਨੀਤੀ ਨੂੰ ਭਾਰਤ ਦੀ ਤਰੱਕੀ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ।ਅੱਜ ਸਮੁੱਚੇ ਕਿਰਤੀ ਕਾਮਿਆਂ ਨੂੰ ਸੱਦਾ ਦਿੱਤਾ ਜਾਦਾ ਹੈ ਕਿ ਆਉ ਰਲ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਵਾਈਏ। ਬੁਲਾਰਿਆਂ ਨੇ ਮੰਗ ਕੀਤੀ ਕਿ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਤੇ ਇਨ੍ਹਾਂ ਲੋਕਾਂ ਨੂੰ ਭਾਰਤ ਤੋਂ ਬਾਹਰ ਕੀਤਾ ਜਾਵੇ ਅਤੇ ਸਮੁੱਚੇ ਭਾਰਤ ਅੰਦਰ ਬੇ ਜ਼ਮੀਨੇ, ਥੁੜ ਜ਼ਮੀਨੇ ਕਿਸਾਨਾਂ ਨੂੰ ਜ਼ਮੀਨ ਸੁਧਾਰ ਅਨੁਸਰ ਜਮੀਨ ਦੀ ਵਿਚ ਵੰਡ ਕੀਤੀ ਜਾਵੇ ਤੇ ਸਮੁੱਚੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ।ਤਿੰਨ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020, ਪਰਾਲੀ ਸਾੜਨ ਵਾਲੇ ਕਾਨੂੰਨ ਰੱਦ ਕੀਤੇ ਜਾਣ।

ਇਸ ਦੌਰਾਨ ਬਲਾਕ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ, ਆਗੂ ਕਸ਼ਮੀਰ ਸਿੰਘ ਧੰਗਈ, ਪਲਵਿੰਦਰ ਸਿੰਘ ਮਾਹਲ, ਬਾਬਾ ਰਾਜਨ ਚੁਗਾਵਾਂ, ਬਚਿੱਤਰ ਸਿੰਘ ਕੋਟਲਾ, ਹਰਪਾਲ ਸਿੰਘ ਮਜੀਠਾ, ਰਸ਼ਪਾਲ ਸਿੰਘ ਟਰਪਈ, ਹਰਚਰਨ ਸਿੰਘ ਮਹੱਦੀਪੁਰਾ ਜਿਲਾ ਸਕੱਤਰ, ਪ੍ਰੈੱਸ ਸਕੱਤਰ ਬਘੇਲ ਸਿੰਘ ਕੋਟਲਾ ਮੱਲ, ਰੁਪਿੰਦਰ ਸਿੰਘ ਮੱਦੂਛਾਂਗਾ, ਡਾ ਪਰਮਿੰਦਰ ਸਿੰਘ ਪੰਡੋਰੀ ਵੜੈਚ ਜਨਰਲ ਸਕੱਤਰ, ਪ੍ਰਿਥੀਪਾਲ ਸਿੰਘ ਥੋਬਾ ਆਦਿ ਆਗੂਆ ਨੇ ਸੰਬੋਧਨ ਕੀਤਾ।ਇਸ ਮੌਕੇ ਹਰਪਾਲ ਕੰਦੋਵਾਲੀ, ਸੁਖਵਿੰਦਰ ਨੰਗਲੀ, ਅਜੀਤਪਾਲ ਫਤਹਿਗੜ ਸੁਕਰਚੱਕ, ਸੇਰਾ ਸੋਹੀ, ਲਖਵਿੰਦਰ ਮੂਧਲ, ਬਾਬਾ ਬੰਟੀ, ਦਿਲਬਾਗ ਸਿੰਘ ਖੁਹਾਲੀ, ਬਲਰਾਮ ਸਿੰਘ, ਨਰਿੰਦਰ ਭਿੱਟੇਵੱਡ, ਵਿਨੋਦ ਸ਼ਾਹ, ਬਲਦੇਵ ਸਿੰਘ ਲੋਹਰਕਾ ਕਲਾਂ, ਕੁਲਬੀਰ ਜੇਠੂਵਾਲ, ਕਾਬਲ ਸਿੰਘ, ਪਰਗਟ ਚੜਪੁਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਬੀਆ ਹਾਜ਼ਰ ਸਨ।

Share This :

Leave a Reply