ਵੋਟਾਂ ਨਾਲ ਮਿਲੇਗਾ ਉਨ੍ਹਾਂ ਨੂੰ ਜਵਾਬ
ਨਵੀਂ ਦਿੱਲੀ, ਮੀਡੀਆ ਬਿਊਰੋ:
ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ‘ਤੇ ਬਿਹਾਰ ਦੇ ਰਾਜਨੀਤਿਕ ਦਲਾਂ ਨੇ ਇਤਰਾਜ਼ ਜਤਾਇਆ ਹੈ। ਭਾਜਪਾ ਵਲੋਂ ਉਪ ਮੁੱਖਮੰਤਰੀ ਤਾਰਕਿਸ਼ੋਰ ਪ੍ਰਸਾਦ ਤੇ ਰਾਜਸਭਾ ਮੈਂਬਰ ਸ਼ੁਸ਼ੀਲ ਕੁਮਾਰ ਮੋਦੀ ਇਸ ਨੂੰ ਬਿਹਾਰੀਆਂ ਦਾ ਅਪਮਾਨ ਕਰਾਰ ਦਿੱਤਾ ਹੈ, ਜਦ ਕਿ ਕਾਂਗਰਸ ਨੇ ਆਪਣਾ ਪੱਲਾ ਝਾਡ਼ ਦਿੱਤਾ ਹੈ।ਪ੍ਰਿਅੰਕਾ ਗਾਂਧੀ ਨੂੰ ਵੀ ਬਿਹਾਰ ਦੇ ਮਿਹਨਤੀ ਲੋਕ ਪਸੰਦ ਨਹੀਂ ਆ ਰਹੇ।ਇਤਿਹਾਸ ਗਵਾਹ ਹੈ ਕਿ ਬਿਹਾਰ ਦੇ ਲੋਕਾਂ ਦੀ ਮਿਹਨਤ ਨੇ ਹੀ ਦੇਸ਼ ਨੂੰ ਖੁਸ਼ਹਾਲ, ਤਰੱਕੀ ਦੇ ਰਾਹ ‘ਤੇ ਲਿਆਉਣ ‘ਚ ਜਬਰਦਸਤ ਹਿੱਸਾ ਪਾਇਆ ਹੈ। ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ‘ਚ ਦਿੱਤੇ ਚੰਨੀ ਦੇ ਬਿਆਨ ਦਾ ਜਵਾਬ ਵੋਟਾਂ ਰਾਹੀਂ ਹੀ ਦਿੱਤਾ ਜਾਵੇਗਾ।
ਪੰਜਾਬ ਦੇ ਖੇਤਾਂ ‘ਚ ਹਰਿਆਲੀ ਬਿਹਾਰੀਆਂ ਕਰਕੇ ਹੀ ਹੈ
ਚੰਨੀ ਦੇ ਬਿਆਨ ਨੂੰ ਬਹੁਤ ਹੀ ਇਤਰਾਜ਼ਯੋਗ ਦੱਸਦਿਆਂ ਸੁਸ਼ੀਲ ਮੋਦੀ ਨੇ ਕਿਹਾ ਕਿ ਬਿਹਾਰੀਆਂ ਕਾਰਨ ਹੀ ਪੰਜਾਬ ਦੇ ਖੇਤਾਂ ‘ਚ ਹਰਿਆਲੀ ਹੈ। ਬੇਇੱਜ਼ਤੀ ਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਵੇਗਾ। ਗਲਤੀ ਨਾਲ ਵੀ ਜੇਕਰ ਕਾਂਗਰਸ ਪੰਜਾਬ ‘ਚ ਚੋਣਾਂ ਜਿੱਤ ਜਾਂਦੀ ਹੈ ਤਾਂ ਉਥੋਂ ਦੇ ਬਿਹਾਰੀਆਂ ਲਈ ਔਖਾ ਹੋ ਜਾਵੇਗਾ। ਸੱਚ ਤਾਂ ਇਹ ਹੈ ਕਿ ਬਿਹਾਰ ਕਾਰਨ ਹੀ ਉੱਥੋਂ ਦੀਆਂ ਫੈਕਟਰੀਆਂ ‘ਚੋਂ ਧੂੰਆਂ ਨਿਕਲਦਾ ਹੈ। ਜੇਕਰ ਬਿਹਾਰ ਦੇ ਲੋਕ ਨਾ ਗਏ ਤਾਂ ਪੰਜਾਬ ਦੀ ਖੁਸ਼ਹਾਲੀ ਖਤਮ ਹੋ ਜਾਵੇਗੀ। ਮੋਦੀ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ‘ਚ ਇਹ ਬਿਆਨ ਸ਼ਰਮਨਾਕ ਹੈ। ਇਸ ਦਾ ਜਵਾਬ ਦੇਸ਼ ਦੀ ਜਨਤਾ ਦੇਵੇਗੀ।
ਚੰਨੀ ਦੇ ਬਿਆਨ ਤੋਂ ਬਾਅਦ ਕਾਂਗਰਸ ਆਪਣਾ ਪੱਲਾ ਝਾਡ਼ਦੀ ਨਜ਼ਰ ਆਈ
ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਬਿਆਨ ਤੋਂ ਬਾਅਦ ਬਿਹਾਰ ਕਾਂਗਰਸ ਦੇ ਆਗੂ ਬਿਆਨ ਤੋਂ ਟਾਲਾ ਵੱਟਦੇ ਨਜ਼ਰ ਆਏ। ਜਵਾਬ ਦੇਣਾ ਠੀਕ ਨਹੀਂ ਸਮਝਿਆ। ਪਾਰਟੀ ਵਿਧਾਇਕ ਦਲ ਦੇ ਆਗੂ ਅਜੀਤ ਸ਼ਰਮਾ ਨੇ ਕਿਹਾ ਕਿ ਉਹ ਪੰਜਾਬੀ ਭਾਸ਼ਾ ਨਹੀਂ ਸਮਝਦੇ। ਜਦੋਂ ਉਹ ਇਹ ਸਮਝਣ ਤੋਂ ਅਸਮਰੱਥ ਹਨ ਕਿ ਚੰਨੀ ਕੀ ਕਹਿ ਰਿਹਾ ਹੈ ਤਾਂ ਉਸ ਲਈ ਇਸ ਮੁੱਦੇ ‘ਤੇ ਬਿਆਨ ਦੇਣਾ ਉਚਿਤ ਨਹੀਂ ਹੋਵੇਗਾ।