ਕੈਲੀਫੋਰਨੀਆ – ਆਈਟੀ ਇੰਜੀਨੀਅਰ ਜੇਮਸ ਹਾਵੇਲਜ਼ ਨੇ 2013 ਵਿੱਚ ਗਲਤੀ ਨਾਲ ਆਪਣੀ ਹਾਰਡ ਡਰਾਈਵ ਨੂੰ ਰੱਦੀ ਵਿੱਚ ਸੁੱਟ ਦਿੱਤਾ, ਜਿਸ ਵਿੱਚ ਇੱਕ ਕ੍ਰਿਪਟੋਗ੍ਰਾਫਿਕ ‘ਪ੍ਰਾਈਵੇਟ ਕੁੰਜੀ’ ਸਟੋਰ ਸੀ। ਇਹ ‘ਕੁੰਜੀ’ ਜੇਮਸ ਦੇ ਬਿਟਕੋਇਨਾਂ ਲਈ ਬਹੁਤ ਮਹੱਤਵਪੂਰਨ ਸੀ, ਜਿਸ ਦੀ ਕੀਮਤ ਅੱਜ 340 ਮਿਲੀਅਨ ਪਾਉਂਡ (34,50,60,56,000 ਰੁਪਏ) ਹੈ। ਹੁਣ ਉਸ ਨੇ ਆਪਣੀ ਡੁੱਬਦੀ ਕਿਸਮਤ ਨੂੰ ਬਚਾਉਣ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੇ ਡਾਟਾ ਮਾਹਿਰਾਂ ਦੀ ਮਦਦ ਲਈ ਹੈ।CNBC ਦੀ ਇੱਕ ਰਿਪੋਰਟ ਦੇ ਅਨੁਸਾਰ ਜੇਮਸ ਹਾਵੇਲਜ਼ ਨੇ ਪ੍ਰਸ਼ਾਸਨ ਨੂੰ ਇਹ ਵੀ ਪ੍ਰਸਤਾਵ ਦਿੱਤਾ ਹੈ ਕਿ ਜੇਕਰ ਉਸ ਨੂੰ ਡਰਾਈਵ ਰਾਹੀਂ ਪੈਸਾ ਮਿਲਦਾ ਹੈ, ਤਾਂ ਉਹ ਸ਼ਹਿਰ ਦੇ ਕੋਵਿਡ-ਰਿਲੀਫ ਫੰਡ ਵਿੱਚ 25% ਹਿੱਸਾ ਦੇਣਗੇ। ਹਾਲਾਂਕਿ ਅਧਿਕਾਰੀ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਨੇ ਯੋਜਨਾ ਨੂੰ ਸੁਣੇ ਬਿਨਾਂ ਹੀ ਸਿੱਧਾ ਇਨਕਾਰ ਕਰ ਦਿੱਤਾ ਹੈ।
ਜੇਮਸ ਨੇ ਖੋਜ ਨੂੰ ਪੂਰਾ ਕਰਨ ਲਈ ਦੁਨੀਆ ਭਰ ਦੇ ਇੰਜੀਨੀਅਰਾਂ, ਵਾਤਾਵਰਣ ਵਿਗਿਆਨੀਆਂ ਅਤੇ ਡਾਟਾ ਰਿਕਵਰੀ ਮਾਹਿਰਾਂ ਨਾਲ ਸੰਪਰਕ ਕੀਤਾ ਹੈ। ਹੁਣ ਉਸ ਨੇ ਇਸ ਲਈ ਓਨਟਰੈਕ ਕੰਪਨੀ ਦੀ ਮਦਦ ਲਈ ਹੈ।ਇਸ ਡੇਟਾ ਰਿਕਵਰੀ ਫਰਮ ਨੇ 2003 ਵਿੱਚ ਧਰਤੀ ਉੱਤੇ ਡਿੱਗਣ ਤੋਂ ਬਾਅਦ ਕੋਲੰਬੀਆ ਪੁਲਾੜ ਯਾਨ ਤੋਂ ਸੜੇ ਅਤੇ ਨੁਕਸਾਨੇ ਗਏ ਹਾਰਡ ਡਰਾਈਵਾਂ ਤੋਂ ਡੇਟਾ ਪ੍ਰਾਪਤ ਕੀਤਾ ਸੀ। ਡਾਟਾ ਰਿਕਵਰੀ ਲਈ ਨਾਸਾ ਇਸ ਕੰਪਨੀ ਦੀ ਮਦਦ ਵੀ ਲੈਂਦਾ ਹੈ।