ਬਰਮਿੰਘਮ: 19 ਸਾਲਾਂ ਅਫਗਾਨ ਸ਼ਰਨਾਰਥੀ ਨੇ ਡਿਪੋਰਟ ਹੋਣ ਦੇ ਡਰੋਂ ਕੀਤੀ ਆਤਮ ਹੱਤਿਆ

 ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) ਬਰਮਿੰਘਮ ਵਿੱਚ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਇੱਕ 19 ਸਾਲਾਂ ਅਫਗਾਨ ਸ਼ਰਨਾਰਥੀ ਨੇ ਅਫਗਾਨਿਸਤਾਨ ਵਾਪਸ ਭੇਜੇ ਜਾਣ ਦੇ ਡਰ ਕਾਰਨ ਖੁਦ ਆਪਣੀ ਜਾਨ ਲੈ ਲਈ। ਇਹ ਵਿਅਕਤੀ ਜਿਸਦਾ ਨਾਮ ਸੁਰੱਖਿਆ ਕਾਰਨਾਂ ਕਰਕੇ ਜਨਤਕ ਨਹੀਂ ਕੀਤਾ ਗਿਆ ਹੈ, ਤਕਰੀਬਨ 6 ਸਾਲ ਪਹਿਲਾਂ ਯੂਕੇ ਆ ਕੇ ਪਨਾਹ ਲਈ ਦਾਅਵਾ ਕੀਤਾ ਸੀ।ਉਸਨੂੰ 18 ਸਾਲ ਦੀ ਉਮਰ ਤੱਕ ਅਸਥਾਈ ਰੂਪ ‘ਚ ਯੂਕੇ ਵਿੱਚ ਰਹਿਣ ਦੀ ਆਗਿਆ ਦਿੱਤੀ ਗਈ ਸੀ, ਪਰ ਫਿਰ ਉਸ ਨੂੰ ਦੇਸ਼ ਨਿਕਾਲੇ ਦਾ ਡਰ ਸੀ ਅਤੇ ਫਿਰ ਉਸਨੂੰ ਗ੍ਰਹਿ ਦਫਤਰ ਵਿੱਚ ਇੱਕ ਹੋਰ ਅਰਜ਼ੀ ਦੇਣੀ ਪਈ। ਬਰਮਿੰਘਮ ਅਧਿਕਾਰੀਆਂ ਦੇ ਅਨੁਸਾਰ ਇਹ ਵਿਅਕਤੀ ਇਸ ਗੱਲ ਤੋਂ ਚਿੰਤਤ ਸੀ ਕਿ ਕੀ ਉਹ ਯੂਕੇ ਵਿੱਚ ਰਹਿ ਸਕੇਗਾ ਜਾਂ ਨਹੀਂ ਕਿਉਂਕਿ ਗ੍ਰਹਿ ਦਫਤਰ ਨੇ ਹਜ਼ਾਰਾਂ ਪਨਾਹ ਮੰਗਣ ਵਾਲਿਆਂ ਨੂੰ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਹੈ, ਜਿਹਨਾਂ ਵਿੱਚ ਉਹ ਬੱਚੇ ਵੀ ਸ਼ਾਮਲ ਸਨ, ਜਿਹਨਾਂ ਨੇ ਯੂਕੇ ਵਿੱਚ ਆਪਣੀ 18 ਸਾਲ ਦੀ ਉਮਰ ਪੂਰੀ ਕੀਤੀ ਸੀ।

ਇਸ ਅਫਗਾਨੀ ਬੱਚੇ ਦੀ ਇੱਕ ਨਿੱਜੀ ਸਲਾਹਕਾਰ, ਸਟੈਸੀ ਕਲਿਫੋਰਡ ਅਨੁਸਾਰ ਇਹ ਵਿਅਕਤੀ ਕਿਸੇ ਤਰ੍ਹਾਂ ਦੇ ਸ਼ੋਸ਼ਣ ਦਾ ਵੀ ਸ਼ਿਕਾਰ ਹੋਇਆ ਹੋਵੇਗਾ ਕਿਉਂਕਿ ਉਹ ਬਿਨਾਂ ਕਿਸੇ ਭੁਗਤਾਨ ਦੇ ਪੀਜ਼ਾ ਦੀ ਦੁਕਾਨ ਵਿੱਚ ਕੰਮ ਕਰਦਾ ਪਾਇਆ ਗਿਆ ਸੀ।ਇਸ ਸ਼ਰਨਾਰਥੀ ਦੀ ਲਾਸ਼ ਇਸ ਸਾਲ 21 ਅਪ੍ਰੈਲ ਨੂੰ ਉਸਦੀ ਬਰਮਿੰਘਮ ਸਥਿਤ ਰਿਹਾਇਸ਼ ਦੇ ਬਾਗ ਵਿੱਚ ਮਿਲੀ ਸੀ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਦਿਨ ਪਹਿਲਾਂ ਹੀ ਉਸਨੇ ਆਪਣੀ ਜਾਨ ਲੈ ਲਈ ਸੀ। ਬਰਮਿੰਘਮ ਅਤੇ ਸੋਲੀਹਲ ਦੇ ਸੀਨੀਅਰ ਕੋਰੋਨਰ, ਲੁਈਸ ਹੰਟ ਨੇ ਇਹ ਸਿੱਟਾ ਕੱਢਿਆ ਕਿ ਲੜਕੇ ਦੀ ਮੌਤ ਖੁਦਕੁਸ਼ੀ ਨਾਲ ਹੋਈ ਹੈ। ਇਸ ਕੇਸ ਨੇ ਯੂਕੇ ਵਿੱਚ ਇਕੱਲੇ ਆਏ ਨੌਜਵਾਨ ਸ਼ਰਨਾਰਥੀਆਂ ਦੁਆਰਾ ਕਾਫੀ ਵਕਤ ਬਿਤਾਉਣ ਦੇ ਬਾਅਦ ਆਪਣੀ ਜਾਨ ਲੈਣ ਦੇ ਵਧ ਰਹੇ ਮੁੱਦਿਆਂ ਨੂੰ ਉਜਾਗਰ ਕੀਤਾ ਹੈ।

Share This :

Leave a Reply