ਸਮਰਾਲਾ ‘ਚ ਵੱਡੀ ਘਟਨਾ, ਮੰਗੇਤਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਸਮਰਾਲਾ, ਮੀਡੀਆ ਬਿਊਰੋ:

ਥਾਣਾ ਸਮਰਾਲਾ ਅਧੀਨ ਆਉਂਦੇ ਪਿੰਡ ਕੋਟਲਾ ਭੜੀ ਵਿਖੇ ਇੱਕ ਇੱਟਾਂ ਦੇ ਭੱਠੇ ‘ਤੇ ਕੰਮ ਕਰਦੀ ਲੜਕੀ ਨੂੰ ਉਸਦੇ ਮੰਗੇਤਰ ਵਲੋਂ ਗੋਲ਼ੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਆਪਣੀ ਮੰਗੇਤਰ ਨੂੰ ਗੋਲੀ ਮਾਰਨ ਤੋਂ ਬਾਅਦ ਉਸਨੇ ਖੁਦ ਵੀ ਆਪਣੀ ਕੰਨਪਟੀ ਤੇ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦੀ ਪਛਾਣ ਮਨੀਸ਼ਾ (22) ਪੁੱਤਰੀ ਓਮ ਸਿੰਘ ਤੇ ਗੋਲ਼ੀ ਮਾਰਨ ਵਾਲੇ ਉਸ ਦੇ ਮੰਗੇਤਰ ਦੀ ਪਛਾਣ ਸਨੀ (25) ਵਾਸੀ ਮੁਜਫ਼ਰਨਗਰ ਵਜੋਂ ਹੋਈ ਹੈ।

ਮੌਕੇ ‘ਤੇ ਪੁੱਜੇ ਥਾਣਾ ਸਮਰਾਲਾ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕੇ ਸਨੀ ਦੀ ਮਨੀਸ਼ਾ ਨਾਲ 7 ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ ਤੇ ਹੁਣ ਜੁਲਾਈ ‘ਚ ਦੋਵਾਂ ਦਾ ਵਿਆਹ ਤੈਅ ਕੀਤਾ ਗਿਆ ਸੀ। ਸਨੀ ਵੀ ਅੱਜ ਹੀ ਯੂਪੀ ਤੋਂ ਆਪਣੀ ਮੰਗੇਤਰ ਨੂੰ ਮਿਲਣ ਪੰਜਾਬ ਆਇਆ ਸੀ ਜਿਸਨੇ ਦੁਪਹਿਰੇ ਕਰੀਬ 1 ਵਜੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

Share This :

Leave a Reply