BIG BREAKING: CM ਦੀ ਗੈਰ-ਮੌਜੂਦਗੀ ‘ਚ ਨਵਜੋਤ ਸਿੱਧੂ ਦਾ ਵੱਡਾ ਫੈਸਲਾ, 4 ਸਲਾਹਕਾਰ ਕੀਤੇ ਨਿਯੁਕਤ, ਪੜ੍ਹੋਂ ਪੂਰੀ ਖਬਰ

ਚੰਡੀਗੜ੍ਹ (ਮੀਡੀਆ ਬਿਊਰੋ)ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਵੱਡਾ ਫੈਸਲਾ ਲਿਆ ਹੈ। ਅੱਜ ਚੰਡੀਗੜ੍ਹ ਵਿਚ ਫੈਸਲਾ ਲੈਂਦੇ ਹੋਏ ਸਿੱਧੂ ਨੇ 4 ਸਲਾਹਕਾਰਾਂ ਦੀ ਨਿਯੁਕਤੀ ਕੀਤੀ ਹੈ। ਸਿੱਧੂ ਦੇ ਇਸ ਫੈਸਲੇ ਤੋਂ ਪਾਰਟੀ ਆਗੂ ਹੈਰਾਨ ਹਨ। ਕਿਉਂਕਿ ਪਾਰਟੀ ਹਾਈਕਮਾਂਡ ਪਹਿਲਾਂ ਹੀ ਸਿੱਧੂ ਦੇ ਨਾਲ ਚਾਰ ਕੇਅਰਟੇਕਰ ਮੁਖੀ ਨਿਯੁਕਤ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੇ ਅੱਜ ਮੁਹੰਮਦ ਮੁਸਤਫ਼ਾ, ਮਾਲਵਿੰਦਰ ਸਿੰਘ ਮੱਲੀ, ਡਾ: ਪਿਆਰੇਲਾਲ ਗਰਗ ਅਤੇ ਸੰਸਦ ਮੈਂਬਰ ਡਾ: ਅਮਰ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਜਿਸ ਕਾਰਨ ਕਾਂਗਰਸ ਵਿਚ ਹਲਚਲ ਮਚ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਦਿੱਲੀ ਵਿਚ ਹਨ। ਉਹ ਦਿੱਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਮਿਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੈਪਟਨ ਨੇ ਸੋਨੀਆ ਗਾਂਧੀ ਦੇ ਸਾਹਮਣੇ ਵੀ ਸਿੱਧੂ ਬਾਰੇ ਸ਼ਿਕਾਇਤ ਕੀਤੀ ਹੈ। ਕਿ ਉਹ ਬਿਆਨ ਦੇਣ ਤੋਂ ਰੁੱਕ ਨਹੀਂ ਰਹੇ ਹਨ। ਕੁੱਢ ਦਿਨ ਪਹਿਲੇ ਹੀ ਸਿੱਧੂ ਨੇ ਨਸ਼ਿਆ ਦੇ ਮਾਮਲੇ ਵਿਚ ਕਾਂਗਰਸ ਨੂੰ ਘੇਰਿਆ ਸੀ।

Share This :

Leave a Reply