ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਜਗਮੋਹਨ ਕੰਗ ਦੋਵਾਂ ਪੁੱਤਰਾਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਆਪਣੇ ਦੋਵਾਂ ਪੁੱਤਰਾਂ ਯਾਦਵਿੰਦਰ ਸਿੰਘ ਕੰਗ ਤੇ ਅਮਰਿੰਦਰ ਸਿੰਘ ਕੰਗ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ।

ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਬੀਤੇ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਰਿਸ਼ਤੇਦਾਰ ਦੇ ਘਰ ਰੇਡ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਪਾਰਟੀ ‘ਤੇ ਟਿਕਟਾਂ ਵੇਚਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਸਲਾਹ ਕਰਕੇ ਆਜ਼ਾਦ ਚੋਣ ਲੜਨਗੇ ਤੇ ਮੁੱਖ ਮੰਤਰੀ ਤੇ ਹਲਕਾ ਚਮਕੌਰ ਸਾਹਿਬ ਤੇ ਭਦੌੜ ਵਿੱਚ ਉਨ੍ਹਾਂ ਦੇ ਖ਼ਿਲਾਫ਼ ਚੋਣ ਪ੍ਰਚਾਰ ਕਰਨਗੇ। ਕੰਗ ਨੇ ਕਿਹਾ ਸੀ ਕਿ ਮਲੀਨਤਾਵਾਂ ਦਾ ਪੁਰਾਣਾ ਹਲਕਾ ਹੈ ਉਹ ਇੱਕ ਦਿਨ ਹੀ ਹਲਕੇ ਵਿਚ ਗਏ ਸਨ ਤੇ ਚੰਨੀ ਚਮਕੌਰ ਛੱਡ ਕੇ ਦੌੜ ਭੱਜ ਗਿਆ ਹੈ। ਕੰਗ ਤੇ ਉਨ੍ਹਾਂ ਦੇ ਬੇਟੇ ਯਾਦਵਿੰਦਰ ਕੰਗ ਨੇ ਕਿਹਾ ਸੀ ਕਿ ਉਹ ਚੰਨੀ ਅਤੇ ਖਰੜ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਕੁਮਾਰ ਟਿੰਕੂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕਰਨਗੇ।

Share This :

Leave a Reply