ਨਡਾਲਾ, ਮੀਡੀਆ ਬਿਊਰੋ:
ਬੀਤੇ ਕੱਲ੍ਹ ਸੋਸ਼ਲ ਮੀਡੀਆ ‘ਤੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਇੱਕ ਵੀਡਿਓ ਵਾੲਰਿਲ ਹੁੰਦਾ ਹੈ, ਜਿਸ ਵਿੱਚ ਪੱਤਰਕਾਰਾਂ ਵੱਲੋਂ ਚੋਣਾਂ ਵਿੱਚ ਹੋਈ ਹਾਰ ਦਾ ਸਵਾਲ ਪੁਛਿਆ ਜਾਂਦਾ ਹੈ ਤਾ਼ਂ ਬੀਬੀ ਜਗੀਰ ਕੌਰ ਨੇ ਆਖਿਆ ਦੀਪ ਸਿੱਧੂ ਦੀ ਮੌਤ ‘ਤੇ, ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰ ਨੇ ਭੁਲੱਥ ‘ਚ ਉਮੀਦ ਤੋਂ ਪਰੇ ਹਮਦਰਦੀ ਵੋਟ ਲਈ, ਜਿਸ ਨਾਲ ਹਾਰ ਹੋਈ। ਨਾਲ ਹੀ ਬੀਬੀ ਜਗੀਰ ਕੌਰ ਨੇ ਦੀਪ ਸਿੱਧੂ ਬਾਰੇ ਆਖਿਆ ਕਿ ਦੀਪ ਸਿੱਧੂ ਦੀ ਐਕਸੀਡੈਂਟ ‘ਚ ਮੌਤ ਹੋਈ ਤੇ ਤੁਹਾਡੇ ਵਰਗਿਆਂ ਨੇ ਰੌਲਾ ਪਾ ਦਿੱਤਾ ਕਿ ਸ਼ਹੀਦ ਹੋ ਗਿਆ।
ਬੀਬੀ ਜਗੀਰ ਕੌਰ ਦੇ ਇਸ ਬਿਆਨ ਨੂੰ ਲੈ ਕੇ ਲੋਕਾਂ ਨੇ ਕਾਫੀ ਵਿਰੋਧ ਕੀਤਾ ਤੇ ਵਿਰੋਧ ਵੱਧਦਾ ਦੇਖ ਕੇ ਦੇਰ ਰਾਤ ਬੀਬੀ ਜਗੀਰ ਕੌਰ ਨੇ ਇੱਕ ਵੀਡਿਓ ਜਾਰੀ ਕਰਕੇ ਦੀਪ ਸਿੱਧੂ ਬਾਰੇ ਦਿੱਤੇ ਆਪਣੇ ਬਿਆਨ ‘ਤੇ ਮਾਫੀ ਮੰਗੀ। ਮਾਫੀ ਮੰਗਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼ਾਇਦ ਮੈਨੂ ਇਸ ਤਰਾਂ ਨਹੀ ਸੀ ਕਹਿਣਾ ਚਾਹੀਦਾ। ਮੇਰੀ ਕੋਈ ਅਜਿਹੀ ਭਾਵਨਾ ਨਹੀ ਸੀ ਕਿ ਕਿਸੇ ਨੂੰ ਠੇਸ ਪਹੁੰਚਾਵਾਂ। ਉਹਨਾ ਕਿਹਾ ਕਿ ਫਿਰ ਵੀ ਜੇਕਰ ਮੇਰੇ ਵੱਲੋਂ ਦਿੱਤੇ ਬਿਆਨ ਨਾਲ ਕਿਸੇ ਨੂੰ ਦੁੱਖ ਜਾਂ ਭਾਵਨਾ ਨੁੂੰ ਠੇਸ ਪੁੱਜੀ ਹੈ ਤਾਂ ਮੈਂ ਸੰਗਤ ਕੋਲੋਂ ਮਾਫੀ ਮੰਗਦੀ ਹਾਂ, ਕਿ ਮੈਂ ਕੋਈ ਭਾਵਨਾ ਨਹੀ ਰੱਖਦੀ ਕਿ ਮੈਂ ਉਹਨਾਂ ਦੇ ਸਬੰਧ ਵਿੱਚ ਅਜਿਹੇ ਸ਼ਬਦ ਕਹਾਂ। ਕਿਉਂਕਿ ਮੈਨੂੰ ਵੀ ਦੁੱਖ ਹੈ ਕਿ ਦੀਪ ਸਿੱਧੂ ਭਰ ਜਵਾਨੀ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ।