ਬੀਬੀ ਭੱਠਲ ਲਗਾਤਾਰ 2 ਵਿਧਾਨ ਸਭਾ ਚੋਣਾਂ ਹਾਰੀ

ਲਹਿਰਾਗਾਗਾ, ਮਿਡਿਆ ਬਿਊਰੋ:

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੈਰਾਂ ਥੱਲੋਂ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ।ਕਿਉਂਕਿ ਪੰਜ ਵਾਰ ਜਿੱਤ ਕੇ ਹਾਈ ਟਰੈਕ ਬਣਾਉਣ ਵਾਲੀ ਬੀਬੀ ਹੁਣ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ। 2017 ਵਿੱਚ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੋਂ 26 ਹਜ਼ਾਰ ਦੇ ਫਰਕ ਤੋਂ ਵੀ ਵੱਧ ਵੋਟਾਂ ਨਾਲ ਬੀਬੀ ਹਾਰੇ ਸਨ।

ਬੇਸ਼ਕ ਬੀਬੀ ਭੱਠਲ ਨੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਅਤੇ ਹੋਰ ਉੱਚ ਅਹੁਦਿਆਂ ਤੇ ਰਹਿੰਦਿਆਂ ਇਸ ਹਲਕੇ ਵਿਚ ਵਿਕਾਸ ਦੇ ਅਥਾਹ ਕੰਮ ਕਰਵਾਏ।ਹੁਣ ਵੋਟਾਂ ਦੌਰਾਨ ਇਨ੍ਹਾਂ ਦੇ ਸਪੁੱਤਰ ਰਾਹੁਲ ਸਿੱਧੂ ਸਮੇਤ ਪਾਰਟੀ ਦੇ ਵਰਕਰਾਂ ਨੇ ਪੂਰੇ ਤਨ – ਮਨ ਨਾਲ ਹਲਕੇ ਵਿਚ ਮਿਹਨਤ ਕੀਤੀ ,ਪ੍ਰੰਤੂ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਸੀ, ਜਿਸ ਨੇ ਵੱਡੇ -ਵੱਡੇ ਸਿਆਸੀ ਦਰਖ਼ਤ ਪੁੱਟ ਸੁੱਟੇ।ਜਿਸ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਵੀ ਸ਼ਾਮਲ ਹਨ।ਬੀਬੀ ਰਜਿੰਦਰ ਕੌਰ ਭੱਠਲ 39608 ਵੋਟਾਂ ਦੇ ਫਰਕ ਨਾਲ ਚੋਣ ਹਾਰੇ ਹਨ। ਇਸ ਵਾਰ ਬੀਬੀ ਭੱਠਲ ਨੇ ਹਲਕੇ ਦੀਆਂ ਸਿਆਸੀ ਸਟੇਜਾਂ ਤੋਂ ਕਈ ਵਾਰ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਸੀ, ਕਿ ਇਹ ਮੇਰੀ ਆਖ਼ਰੀ ਚੋਣ ਹੈ। ਮੈਂ ਤਾਂ ਇਸ ਵਾਰ ਵੀ ਬੇਟੇ ਰਾਹੁਲ ਸਿੱਧੂ ਨੂੰ ਚੋਣ ਲੜਾਉਣਾ ਚਾਹੁੰਦੀ ਸੀ, ਪ੍ਰੰਤੂ ਪਾਰਟੀ ਨੇ ਮੈਨੂੰ ਲੜਨ ਦਾ ਹੁਕਮ ਦਿੱਤਾ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭੱਠਲ ਪਰਿਵਾਰ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਤੈਅ ਕਰਦਾ ਹੈ।

Share This :

Leave a Reply