‘ਆਪ’ ਦਾ CM ਚਿਹਰਾ ਬਣਦੇ ਹੀ ਭਗਵੰਤ ਮਾਨ ਦੀਆਂ ਵੀਡਿਓ ਹੋਣ ਲੱਗੀਆਂ ਵਾਇਰਲ, ਵਿਰੋਧੀਆਂ ਨੇ ਵੀ ਸਾਂਝੀਆਂ ਕੀਤੀਆਂ ਪੁਰਾਣੀਆਂ ਖਬਰਾਂ

ਲੁਧਿਆਣਾ, ਮੀਡੀਆ ਬਿਊਰੋ:

ਆਮ ਆਦਮੀ ਪਾਰਟੀ ਨੇ ਜਿਉਂ ਹੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ, ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ। ਵਿਰੋਧੀਆਂ ਨੇ ਭਗਵੰਤ ਮਾਨ ਦੀਆਂ ਪੁਰਾਣੀਆਂ ਵੀਡੀਓ ਇੰਟਰਨੈੱਟ ਮੀਡੀਆ ‘ਚ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਵੱਖ-ਵੱਖ ਪੇਜਾਂ ‘ਤੇ ਭਗਵੰਤ ਮਾਨ ਦੀਆਂ ਵੀਡੀਓਜ਼ ਅਪਲੋਡ ਕਰਨ ‘ਚ ਲੱਗੇ ਹੋਏ ਹਨ। ਵਿਰੋਧੀਆਂ ਨੇ ਭਗਵੰਤ ਮਾਨ ਦੀਆਂ ਵੀਡੀਓ ਫੇਸਬੁੱਕ, ਟਵਿਟਰ ਤੇ ਵ੍ਹਟਸਐਪ ਗਰੁੱਪਾਂ ‘ਚ ਵਾਇਰਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਚਿਹਰਾ ਕਰਨਲ ਅਜੈ ਕੋਠਿਆਲ ਦਾ ਵੀਡੀਓ ਤੇ ਉਨ੍ਹਾਂ ਦੇ ਖਿਲਾਫ ਛਪੀਆਂ ਪੁਰਾਣੀਆਂ ਖਬਰਾਂ ਵੀ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਤਰ੍ਹਾਂ ਦੀਆਂ ਵੀਡੀਓਜ਼ ਨਾਲ ‘ਆਪ’ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਆਪਣੇ ਫੇਸਬੁੱਕ ਪੇਜਾਂ ‘ਤੇ ਭਗਵੰਤ ਮਾਨ ਦੀਆਂ ਕਈ ਵੀਡੀਓਜ਼ ਅਪਲੋਡ ਕੀਤੀਆਂ ਹਨ ਤੇ ਲਿਖਿਆ ਹੈ ਕਿ ਕੀ ਪੰਜਾਬ ਉਨ੍ਹਾਂ ਦੇ ਹੱਥਾਂ ‘ਚ ਸੁਰੱਖਿਅਤ ਰਹੇਗਾ। ਇੰਨਾ ਹੀ ਨਹੀਂ ਅਕਾਲੀ ਦਲ ਨੇ ਭਗਵੰਤ ਮਾਨ ਦੀ ਇਕ ਫਿਲਮ ਦੀ ਵੀਡੀਓ ਕਲਿੱਪ ਵੀ ਅਪਲੋਡ ਕੀਤੀ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਮਕਸਦ ਨੇਤਾ ਬਣ ਕੇ ਪੈਸਾ ਕਮਾਉਣਾ ਹੈ।

ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਹੈ ਕਿ ਮਕਸਦ ਪੂਰਾ ਹੋ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਦੇ ਕੁਝ ਸਮਰਥਕਾਂ ਨੇ ਉਤਰਾਖੰਡ ‘ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅਤੇ ਸੇਵਾਮੁਕਤ ਕਰਨਲ ਅਜੈ ਕੋਠਿਆਲ ਦੀ ਇਕ ਪੁਰਾਣੀ ਵੀਡੀਓ ਵੀ ਅਪਲੋਡ ਕੀਤੀ ਹੈ। ਉਸ ਵੀਡੀਓ ‘ਚ ਉਸ ਨੂੰ ਸ਼ਰਾਬੀ ਵੀ ਦਿਖਾਇਆ ਗਿਆ ਹੈ। ਮੁੱਖ ਮੰਤਰੀ ਦੇ ਦੋਵੇਂ ਚਿਹਰਿਆਂ ਦੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ। ਉਤਰਾਖੰਡ ਦੇ ਭਾਜਪਾ ਵਰਕਰਾਂ ਵੱਲੋਂ ਭਗਵੰਤ ਮਾਨ ਅਤੇ ਕਰਨਲ ਕਠਿਆਲ ਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਕੀਤੀਆਂ ਜਾ ਰਹੀਆਂ ਹਨ।

‘ਆਪ’ ਨੇ ਖੁਦ ਵਾਇਰਲ ਕੀਤਾ ਫਨੀ ਵੀਡੀਓ

ਮੰਗਲਵਾਰ ਨੂੰ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ‘ਆਪ’ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਫਨੀ ਵੀਡੀਓ ਜਾਰੀ ਕੀਤਾ। ਇਸ ਵਿਚ ਸੀਐਮ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਅਤੇ ਆਖਰਕਾਰ ਭਗਵੰਤ ਮਾਨ ਨੂੰ ਹੀ ਪ੍ਰਮੋਟ ਕੀਤਾ ਗਿਆ।

Share This :

Leave a Reply