ਲੁਧਿਆਣਾ, ਮੀਡੀਆ ਬਿਊਰੋ:
ਪੰਜਾਬ ਯੂਥ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਐਡਵੋਕੇਟ ਮਨਵੀਰ ਸਿੰਘ ਕਾਸਾਬਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹੱਕ ਅਤੇ ਹਿੱਤ ਵਿੱਚ ਫੈਸਲਾ ਨਾ ਲੈ ਕੇ ਪਹਿਲੀ ਹੀ ਪਰਖ ਦੀ ਘੜੀ ‘ਚੋਂ ਆਪਣੇ-ਆਪ ਨੂੰ ਫੇਲ੍ਹ ਸਾਬਤ ਕਰ ਦਿੱਤਾ ਹੈ। ਕਿਉਂਕਿ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਨੂੰ ਦੇਖ ਕੇ 117 ਸੀਟਾਂ ‘ਚੋਂ 92 ਸੀਟਾਂ ਨਾਲ ਭਾਰੀ ਬਹੁਮਤ ਦਿੱਤੀ ਪਰ ਆਮ ਆਦਮੀ ਪਾਰਟੀ ਪੰਜਾਬ ਨਾਲ ਸੰਬੰਧ ਰੱਖਣ ਵਾਲਾ ਇੱਕ ਵੀ ਰਾਜ ਸਭਾ ਮੈਂਬਰ ਨਾ ਦੇ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ‘ਚੋਂ ਰਾਜ ਸਭਾ ‘ਚ ਰਹਿ ਕੇ ਪੰਜਾਬ ਦੇ ਪਾਣੀ ਦੀ ਗੱਲ ਕੌਣ ਕਰੇਗਾ ? ਕਿ ਰਾਘਵ ਚੱਡਾ, ਸੰਦੀਪ ਪਾਠਕ, ਸੰਜੀਵ ਮਿੱਤਲ, ਹਰਭਜਨ ਸਿੰਘ ਜਾਂ ਫਿਰ ਸੰਜੀਵ ਅਰੋੜਾ। ਉਨ੍ਹਾਂ ਅੱਗੇ ਕਿਹਾ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਨ੍ਹਾਂ ਵਿੱਚੋਂ ਕੌਣ ਕਰੇਗਾ ਪਰਾਲੀ ਦੇ ਮੁੱਦੇ ‘ਤੇ ਗੱਲ। ਕਾਸਾਬਾਦ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਕੀ ਲੱਗਦਾ ਹੈ ਕਿ ਇਹ ਪੰਜਾਬੀਆਂ ਦਾ ਸਾਥ ਦੇਣਗੇ ? । ਉਨ੍ਹਾਂ ਅੱਗੇ ਕਿਹਾ ਕਿ ਮਹਿੰਗੀ ਉਚੇਰੀ ਪੜ੍ਹਾਈ ਖ਼ਿਲਾਫ਼ ਮਿੱਤਲ ਬੋਲੇਗਾ, ਜਿਹੜਾ ਪੜ੍ਹਾਈ ਦਾ ਵਪਾਰੀ ਹੈ ?
ਜਾਂ ਫਿਰ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਖ਼ਿਲਾਫ਼ ਸੰਜੀਵ ਅਰੋੜਾ ਭਾਸ਼ਣ ਦੇਵੇਗਾ, ਜਿਹੜ੍ਹਾ ਟੈਕਸਟਾਈਲ ਦਾ ਉਦਯੋਗਪਤੀ ਹੈ?।
ਉਨ੍ਹਾਂ ਅੱਗੇ ਕਿਹਾ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਆਪ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੇ ਅੱਗੇ ਪੰਜਾਬ ਤੇ ਪੰਜਾਬੀਅਤ ਲਈ ਨਹੀਂ ਬੋਲ ਸਕਦਾ ਤਾਂ ਇਨ੍ਹਾਂ ਵੱਲੋਂ ਕੌਣ ਬੋਲੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸਲ ਵਿੱਚ ਭਗਵੰਤ ਮਾਨ ਨੇ ਦਿੱਲੀ ਦੇ ਹਿੱਤ ਪੂਰ ਕੇ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਤੋੜ ਦਿੱਤਾ ਹੈ।