ਭਗਵੰਤ ਮਾਨ ਦਾ ਵੱਡਾ ਫੈਸਲਾ !





ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਕੀਤੀ ਖਤਮ

ਚੰਡੀਗੜ੍ਹ, ਮਿਡਿਆ ਬਿਊਰੋ:

ਭਗਵੰਤ ਮਾਨ (Bhagwant Mann) ਦੀ ਅਗਵਾਈ ‘ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡਾ ਫੈਸਲਾ ਲਿਆ ਹੈ। ਸੂਬੇ ਦੇ ਸਾਰੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ADGP ਵੱਲੋਂ ਸਾਰੇ ਥਾਣਾ ਮੁਖੀਆਂ ਨੂੰ ਭੇਜ ਦਿੱਤੇ ਗਏ ਹਨ। ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਾਬਕਾ ਪ੍ਰਧਾਨਾਂ ਤੋਂ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਲਿਆ। ਏ.ਡੀ.ਜੀ.ਪੀ ਸੁਰੱਖਿਆ ਪੰਜਾਬ ਦੀ ਤਰਫੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਦੀ ਸਾਬਕਾ ਚੰਨੀ ਸਰਕਾਰ ‘ਚ ਮੰਤਰੀ ਰਹੇ ਲਗਪਗ ਸਾਰੇ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵੀਆਈਪੀਜ਼ ਦੀ ਸੁਰੱਖਿਆ ‘ਚ 400 ਤੋਂ ਵੱਧ ਵੱਖ-ਵੱਖ ਬਟਾਲੀਅਨਾਂ ਅਤੇ ਕਮਾਂਡੋ ਫੋਰਸਾਂ ਦੇ ਮੁਲਾਜ਼ਮ ਲੱਗੇ ਹੋਏ ਸਨ। ਤੁਰੰਤ ਪ੍ਰਭਾਵ ਨਾਲ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੁਲਿਸ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ 13 ਸਾਬਕਾ ਮੰਤਰੀਆਂ, ਇਕ ਸਾਬਕਾ ਸਪੀਕਰ, ਇਕ ਸਾਬਕਾ ਡਿਪਟੀ ਸਪੀਕਰ ਸਮੇਤ 122 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਨ੍ਹਾਂ ‘ਚ 100 ਤੋਂ ਵੱਧ ਸਾਬਕਾ ਅਤੇ ਮੌਜੂਦਾ ਵਿਧਾਇਕ ਹਨ। ਸਭ ਤੋਂ ਜ਼ਿਆਦਾ ਸਕਿਓਰਟੀ ਪੰਜਾਬ ਦੀ ਪਿਛਲੀ ਸਰਕਾਰ ‘ਚ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਵਾਪਸ ਲਈ ਗਈ ਹੈ। ਮਨਪ੍ਰੀਤ ਬਾਦਲ ਨੂੰ ਸੁਰੱਖਿਆ ਦੇਣ ਵਾਲੇ 19, ਅਮਰਿੰਦਰ ਸਿੰਘ ਰਾਜਾ ਵੈਡਿੰਗ ਤੋਂ 21, ਪਰਗਟ ਸਿੰਘ ਤੋਂ 17, ਅਰੁਣਾ ਚੌਧਰੀ, ਰਾਣਾ ਗੁਰਜੀਤ ਸਿੰਘ ਤੋਂ 14 ਮੁਲਾਜ਼ਮ ਵਾਪਸ ਲੈ ਲਏ ਗਏ ਹਨ।

ਇਨ੍ਹਾਂ ਦੀ ਸੁਰੱਖਿਆ ਵੀ ਲਈ ਗਈ ਵਾਪਸ

ਰਾਜਕੁਮਾਰ ਵੇਰਕਾ ਤੋਂ 11, ਭਾਰਤ ਭੂਸ਼ਣ ਆਸ਼ੂ ਤੋਂ 16, ਬ੍ਰਹਮ ਮਹਿੰਦਰਾ ਤੋਂ 14, ਸੰਗਤ ਸਿੰਘ ਗਿਲਜੀਆ ਤੋਂ 15, ਨਾਭਾ ਤੋਂ ਰਣਦੀਪ ਸਿੰਘ 15, ਅਜੈਬ ਸਿੰਘ ਭੱਟੀ 2, ਰਾਣਾ ਕੇਪੀ ਸਿੰਘ 13, ਰਜੀਆ ਸੁਲਤਾਨਾ 4, ਗੁਰਪ੍ਰੀਤ ਸਿੰਘ ਕਾਂਗੜ ਤੋਂ 6 ਚਾਰ ਸੁਰੱਖਿਆ ਮੁਲਾਜ਼ਮ, ਤ੍ਰਿਪਤ ਰਜਿੰਦਰ ਬਾਜਵਾ ਤੋਂ 14, ਸੁਖਵਿੰਦਰ ਸਿੰਘ ਸਾਕਰੀਆ ਤੋਂ 3, ਬਿੰਦਰਮੀਤ ਸਿੰਘ ਤੋਂ 3, ਸੁਖਪਾਲ ਸਿੰਘ ਭੁੱਲਰ ਤੋਂ 4, ਕੁਲਜੀਤ ਸਿੰਘ ਨਾਗਰਾ ਤੋਂ 2, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੋਂ 4 ਅਤੇ ਅਜਨਾਲਾ ਤੋਂ ਹਰਪ੍ਰਤਾਪ ਸਿੰਘ ਤੋਂ ਚਾਰ ਸੁਰੱਖਿਆ ਮੁਲਾਜ਼ਮ ਵਾਪਸ ਲਏ ਗਏ ਹਨ।

ਬਾਕੀ ਦੇ ਸਾਬਕਾ ਵਿਧਾਇਕਾਂ, ਸਿਆਸੀ ਪਾਰਟੀਆਂ ਦੇ ਸਾਬਕਾ ਪ੍ਰਧਾਨਾਂ ਦੀ ਸੁਰੱਖਿਆ ਲਈ ਇਕ ਤੋਂ ਦੋ ਪੁਲਿਸ ਮੁਲਾਜ਼ਮ ਤਾਇਨਾਤ ਸਨ। ਇਸ ਸਬੰਧੀ ਹੁਕਮਾਂ ਦੀਆਂ ਕਾਪੀਆਂ ਏਡੀਜੀਪੀ ਸੁਰੱਖਿਆ ਵੱਲੋਂ ਵਿਸ਼ੇਸ਼ ਡੀਜੀਪੀ ਰਾਜ ਆਰਮਡ ਪੁਲਿਸ, ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡ ਅਤੇ ਡਾਇਰੈਕਟ ਸਿਵਲ ਡਿਫੈਂਸ ਪੰਜਾਬ, ਏਡੀਜੀਪੀ ਐਸਪੀਯੂ, ਐਸਓਜੀ, ਸੀਡੀਓ, ਸਾਰੀਆਂ ਰੇਂਜਾਂ ਦੇ ਆਈਜੀਪੀ ਨੂੰ ਭੇਜੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ‘ਤੇ ਤੁਰੰਤ ਪ੍ਰਭਾਵ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ।

Share This :

Leave a Reply